ਮੁੰਬਈ (ਸਮਾਜ ਵੀਕਲੀ) : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਹਿਲੀ ਜਨਵਰੀ 2018 ਨੂੰ ਭੀਮ-ਕੋਰੇਗਾਓਂ ਵਿੱਚ ਹਿੰਸਾ ਲਈ ਭੀੜ ਨੂੰ ਭੜਕਾਉਣ ਦੇ ਦੋਸ਼ ਵਿੱਚ ਸਮਾਜ ਸੇਵੀ ਗੌਤਮ ਨਵਲੱਖਾ, ਦਿੱਲੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਹਨੀ ਬਾਬੂ ਅਤੇ ਆਦੀਵਾਸੀ ਨੇਤਾ ਸਟੈਨ ਸਵਾਮੀ ਸਣੇ ਅੱਠ ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ।
ਐੱਨਆਈਏ ਦੀ ਤਰਜਮਾਨ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲੀਸ ਸੋਨੀਆ ਨਾਰੰਗ ਨੇ ਕਿਹਾ ਕਿ ਚਾਰਜਸ਼ੀਟ ਇਥੇ ਅਦਾਲਤ ਵਿੱਚਪੇਸ਼ ਕੀਤੀ ਗਈ।ਜਿਨ੍ਹਾਂ ਹੋਰ ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਗੋਆ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਪ੍ਰੋਫੈਸਰ ਆਨੰਦ ਤੇਲਤੁੰਬੜੇ, ਸਾਗਰ ਗੋਰਖੇ, ਜਯੋਤੀ ਜਗਤਾਪ,ਰਮੇਸ਼ ਗਾਇਚੋਰ ਸ਼ਾਮਲ ਹਨ। ਐਨਆਈਏ ਨੇ ਚਾਰਜਸ਼ੀਟ ਵਿਚ ਮਿਲਿੰਦ ਤੇਲਤੁੰਬੜੇ ਉੱਤੇ ਵੀ ਦੋਸ਼ ਲਗਾਏ ਹਨ। ਉਹ ਅਜੇ ਫ਼ਰਾਰ ਹੈ।