ਐੱਚ-1ਬੀ ਪੇਸ਼ੇਵਾਰਾਂ ਨੂੰ ਆਰਜ਼ੀ ਕਾਰੋਬਾਰੀ ਵੀਜ਼ਾ ਨਾ ਦੇਣ ਦੀ ਤਜਵੀਜ਼

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਐੱਚ1ਬੀ ਹੁਨਰਮੰਦ ਪੇਸ਼ੇਵਰਾਂ ਨੂੰ ਆਰਜ਼ੀ ਕਾਰੋਬਾਰੀ ਵੀਜ਼ਾ ਨਾ ਜਾਰੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸ ਵੀਜ਼ੇ ਤਹਿਤ ਕਈ ਕੰਪਨੀਆਂ ਆਪਣੇ ਤਕਨੀਕੀ ਮਾਹਿਰਾਂ ਨੂੰ ਘੱਟ ਮਿਆਦ ਲਈ ਅਮਰੀਕਾ ’ਚ ਰਹਿ ਕੇ ਆਪਣੀ ਨੌਕਰੀ ਪੂਰੀ ਕਰਨ ਲਈ ਭੇਜਦੀਆਂ ਹਨ। ਅਮਰੀਕਾ ਸਰਕਾਰ ਦੇ ਇਸ ਕਦਮ ਨਾਲ ਵੱਡੀ ਗਿਣਤੀ ’ਚ ਭਾਰਤੀ ਪ੍ਰਭਾਵਿਤ ਹੋਣਗੇ।

ਜੇਕਰ ਇਹ ਤਜਵੀਜ਼ ਪ੍ਰਵਾਨ ਹੋ ਜਾਂਦੀ ਹੈ ਤਾਂ ਇਹ ਭਰਮ ਖਤਮ ਹੋ ਜਾਵੇਗਾ ਕਿ ‘ਐਚ ਨੀਤੀ ਦੀ ਥਾਂ ਬੀ-1 ਵੀਜ਼ਾ’ ਦੀ ਮਦਦ ਨਾਲ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕਾ ’ਚ ਦਾਖਲ ਹੋਣ ਦਾ ਰਾਹ ਮਿਲ ਸਕਦਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਕਦਮ ਅਮਰੀਕੀ ਕਾਮਿਆਂ ਦੀਆਂ ਨੌਕਰੀਆਂ ਸੁਰੱਖਿਅਤ ਕਰਨ ਲਈ ਚੁੱਕਿਆ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਇਸ ਬਾਰੇ ਜਨਤਕ ਐਲਾਨ ਕੀਤਾ ਹੈ।

Previous articleSenate panel votes to advance Judge Barrett’s SC nomination
Next articleNuke treaty termination won’t harm Russian security: Putin