ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਜੀਤ ਰਿਕਾਰਡਸ ਅਤੇ ਮਨੋਜ ਸਿੰਘ ਹੈਪੀ ਦੀ ਪੇਸ਼ਕਸ਼ ਗਾਇਕ ਅਤੇ ਗੀਤਕਾਰ ਐਸ ਝੱਮਟ ਵਲੋਂ ‘ਵਹਿਮ ਦਿੱਲੀਏ’ ਟਰੈਕ ਮੌਜੂਦਾ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਉਂਦਿਆਂ ਪੇਸ਼ ਕੀਤਾ ਗਿਆ ਹੈ। ਰਿਧਮ ਸਟੂਡੀਓ ਦੇ ਸੰਗੀਤਕਾਰ ਹਰਦੀਪ ਝਿੰਮ ਅਤੇ ਨਵ ਕਮਲ ਨੇ ਦੱਸਿਆ ਕਿ ਇਸ ਟਰੈਕ ਨੂੰ ਉਨ੍ਹਾਂ ਵਲੋਂ ਸ਼ਾਨਦਾਰ ਸੰਗੀਤਕ ਸੇਵਾਵਾਂ ਦਿੱਤੀਆਂ ਗਈਆਂ ਹਨ। ਐਸ ਝੱਮਟ ਦੀ ਇਸ ਪਲੇਠੀ ਪੇਸ਼ਕਸ਼ ਨੂੰ ਸਰੋਤੇ ਜਰੂਰ ਪਿਆਰ ਦੇਣਗੇ। ਅਜਿਹਾ ਉਕਤ ਸਮੁੱਚੀ ਟੀਮ ਦਾ ਮੰਨਣਾ ਹੈ। ਸ਼ੋਸ਼ਲ ਮੀਡੀਏ ਤੇ ਇਸ ਟਰੈਕ ਨੂੰ ਯੂ ਟਿਊਬ ਦੇ ਮਾਧਿਅਮ ਰਾਹੀਂ ਲੋਕਾਂ ਦੀ ਪ੍ਰਵਾਨਗੀ ਲਈ ਲਾਂਚ ਕਰ ਦਿੱਤਾ ਗਿਆ ਹੈ।
HOME ਐਸ ਝੱਮਟ ਨੇ ‘ਵਹਿਮ ਦਿੱਲੀਏ’ ਨਾਲ ਭਰੀ ਹਾਜ਼ਰੀ