ਰੀਓ ਡੀ ਜਨੈਰੋ (ਸਮਾਜ ਵੀਕਲੀ): ਬਰਤਾਨਵੀ-ਸਵੀਡਿਸ਼ ਫਾਰਮਾਸਿਊਟੀਕਲ ਫਰਮ ਐਸਟ੍ਰਾਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਕੋਵਿਡ-19 ਟੀਕੇ ਲਈ ਕੀਤੇ ਜਾ ਰਹੇ ਟਰਾਇਲ ਦੌਰਾਨ ਬ੍ਰਾਜ਼ੀਲ ਨਾਲ ਸਬੰਧਤ ਇਕ ਵਾਲੰਟੀਅਰ ਦੀ ਮੌਤ ਹੋ ਗਈ ਹੈ। ਦਿ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਆਕਸਫੋਰਡ ਯੂਨੀਵਰਸਿਟੀ ਨੇ ਬ੍ਰਾਜ਼ੀਲ ਵਿੱਚ ਹੋਈ ਇਸ ਮੌਤ ਦਾ ਚੌਕਸ ਅਧਿਐਨ ਕੀਤਾ ਹੈ ਤੇ ਵੈਕਸੀਨ ਦੇ ਟਰਾਇਲ ਦੀ ਸੁਰੱਖਿਆ ਬਾਰੇ ਫ਼ਿਕਰ ਵਾਲੀ ਕੋਈ ਗੱਲ ਨਹੀਂ ਹੈ ਅਤੇ ਟਰਾਇਲ ਜਾਰੀ ਰਹਿਣਗੇ। ਰੋਜ਼ਨਾਮਚੇ ਮੁਤਾਬਕ ਵਾਲੰਟੀਅਰ ਦੀ ਉਮਰ 20 ਸਾਲ ਦੇ ਕਰੀਬ ਸੀ ਤੇ ਉਹ ਰੀਓ ਡੀ ਜਨੈਰੋ ਨਾਲ ਸਬੰਧਤ ਸੀ।
HOME ਐਸਟ੍ਰਾਜ਼ੈਨੇਕਾ ਕੋਵਿਡ ਵਾਲੰਟੀਅਰ ਦੀ ਮੌਤ, ਜਾਰੀ ਰਹਿਣਗੇ ਟਰਾਇਲ