(ਸਮਾਜ ਵੀਕਲੀ)
ਗ਼ਮਾਂ ਕਰਕੇ ਖ਼ੁਦਕੁਸ਼ੀ ਦਾ ਕਿਆਸ, ਐਵੇਂ ਨਾ ਕਰ ਜਾਣਾ,
ਸੋਹਣੀ ਜਿਹੀ ਜਿੰਦਗੀ ਦਾ ਹਿਸਾਬ ,ਐਵੇਂ ਨਾ ਕਰ ਜਾਣਾ,
ਹਿੰਮਤਾਂ ਦਾ ਹੰਭਲਾ ਮਾਰ ਕੇ ,ਪਾਸਾ ਜਰੂਰ ਬਦਲ ਜਾਣਾ,
ਆਪਣੀ ਕਿਸਮਤ ਕਹਿ ਕੇ ਖਰਾਬ ,ਐਵੇਂ ਨਾ ਡਰ ਜਾਣਾ,
ਨੇਕ ਤੇ ਸੱਚੀ ਕਮਾਈ ਵਿਚ ਬਰਕਤਾਂ ਨੇ ਜਰੂਰ ਪੈ ਜਾਣਾ,
ਪੂਰਾ ਜਰੁਰ ਹੋਵੇਗਾ ਸੁੰਦਰ ਖਵਾਬ , ਐਵੇਂ ਨਾ ਡਰ ਜਾਣਾ,
ਆਸਾਂ ਤੇ ਉਮੀਦਾਂ ਦੇ ਬੂਟੇ ਨੂੰ ਵੀ ਬੂਰ ਭਰਵਾਂ ਪੈ ਜਾਵੇਗਾ,
ਵੇਖ ਕੇ ਟੁੱਟੇ ਹੋਏ ਦਿਲ ਦਾ ਕਬਾਬ , ਐਵੇਂ ਨਾ ਡਰ ਜਾਣਾ,
ਔਖੀ ਘਾਟੀ ਦਰਦਾਂ ਦੀ ਇਕ ਦਿਨ ਪਾਰ ਜਰੂਰ ਹੋਵੇਗੀ,
ਬਣ ਜਾਵੋਂਗੇ ਇਕ ਦਿਨ ਨਵਾਬ , ਐਵੇਂ ਨਾ ਡਰ ਜਾਣਾ,
ਅੱਲ੍ਹੇ ਤੇ ਨਾਸੂਰ ਜ਼ੱਖਮਾ ਤੇ ਖਰਿੰਡ ਵੀ ਜਰੂਰ ਆ ਜਾਵੇਗਾ,
ਸੈਣੀ ਜ਼ਿੰਦਗੀ ਤੇ ਆਵੇਗਾ ਸ਼ਬਾਬ ,ਐਵੇਂ ਨਾ ਡਰ ਜਾ ਜਾਣਾ,
ਸੁਰਿੰਦਰ ਕੌਰ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly