ਮਹਿਤਪੁਰ ਨਕੋਦਰ (ਹਰਜਿੰਦਰ ਛਾਬੜਾ)(ਸਮਾਜ ਵੀਕਲੀ) : ਕਰੋਨਾ ਦੀ ਦਹਿਸ਼ਤ ਫੋਲਾ ਕੇ ਸਕੂਲ ਕਾਲਜ ਬੰਦ ਕਰਕੇ ਦੇਸ਼ ਦੀ ਸਰਕਾਰ ਸਿੱਖਿਆ ਪ੍ਰਤੀ ਮਾੜੀ ਨੀਅਤ ਰੱਖ ਰਹੀ ਹੈ।ਜਦ ਕਿ ਕੋਵਿਡ-19 ਦੇ ਚੱਲਦਿਆਂ ਸਿਆਸੀ ਰੈਲੀਆ ਵਿੱਚ ਲੱਖਾ ਦੀ ਗਿਣਤੀ ਵਿੱਚ ਲੋਕਾ ਦਾ ਇੱਕਠ ਦੇਖਣ ਨੂੰ ਮਿਲ ਰਿਹਾ ਹੈ। ਕਿਸੇ ਪਾਸੇ ਵੀ ਕਰੋਨਾ ਕਰਕੇ ਕੁਝ ਵੀ ਬੰਦ ਨਹੀ ਬਸ ਜੋਕਰ ਸਰਕਾਰ ਵਲੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਉਹ ਸਕੂਲ ਹਨ ।
ਅਧਿਆਪਕਾ ਵਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋ ਪਹਿਲਾ ਪਿਛਲੇ ਸਾਲ 10 ਵੀ ਤੇ 12 ਵੀ ਦੀਆ ਪ੍ਰੀਖਿਆਵਾ ਮੁਲਤਵੀ ਕੀਤੀਆ ਗਈਆ ਇਸ ਵਾਰ ਬੋਰਡ ਜਮਾਤਾ ਦੀ ਸਲਾਨਾ ਪ੍ਰੀਖਿਆ ਰੋਕ ਕੇ ਸਰਕਾਰ ਅਧਿਆਪਕਾ ਤੇ ਵਿਦਿਆਰਥੀਆ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕੋਵਿਡ -19 ਦੇ ਚੱਲਦਿਆਂ ਪ੍ਹਈਵੇਟ ਸਕੂਲਾਂ ਨੇ ਆਨਲਾਈਨ ਸਿੱਖਿਆ ਦੇ ਕੇ ਬੱਚਿਆਂ ਨੂੰ ਕੁਰਾਹੇ ਪੋਣ ਤੋ ਰੋਕਿਆ ਤੇ ਹੁਣ ਸਰਕਾਰ ਨੇ ਫਿਰ ਪ੍ਹਖਿਆ ਦੇ ਦਿਨਾਂ ਵਿੱਚ ਸਕੂਲ ਬੰਦ ਕਰਵਾ ਦਿੱਤੇ।
ਅਧਿਆਪਕਾ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਵਿਦਿਆਰਥੀਆ ਨਾਲ ਹੈ ਜੇ ਵਿਦਿਆਰਥੀ ਨਹੀਂ ਤਾਂ ਅਧਿਆਪਕਾ ਨਹੀਂ। ਇਥੇ ਵਰਣਨਯੋਗ ਹੈ ਕਿ ਸਿਆਸੀ ਰੈਲੀਆ ਮੇਲੇ ਕ੍ਰਿਰਟ 20-20 ਲੜੀ ਜਾਰੀ ਹੈ ਤਾਂ ਫਿਰ ਵਿਦਿਆਰਥੀਆ ਦੇ ਪ੍ਰੀਖਿਆ ਦੇ ਦਿਨਾਂ ਵਿਚ ਸਕੂਲ ਬੰਦ ਕਿਉਂ? ਅਧਿਆਪਕਾ ਦੇ ਨਾਲ -2 ਸਕੂਲ ਬੱਸ ਡਰਾਈਵਰਾ ਵਲੋਂ ਵੀ ਸਰਕਾਰ ਦੀ ਆਲੋਚਨਾ ਕਰਦਿਆ ਕਿਹਾ ਕਿ ਸੜਕਾ ਤੇ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ 50-50 ਸਵਾਰੀਆ ਬਿਠਾ ਕੇ ਘੁੰਮਦੀਆ ਹਨ ਤਾ ਕਿ ਉਦੋਂ ਕਰੋਨਾ ਨਹੀਂ ਫੇਲਦਾ ? ਭਵਿੱਖ ਵਿੱਚ ਅਗਰ ਸਰਕਾਰ ਸਕੂਲ ਨਹੀਂ ਖੋਲਦੀ ਤਾ ਸਮੂਹ ਸਟਾਫ ਨੇ ਵੱਡੇ ਸਘੰਰਸ ਦੀ ਚਿਤਾਵਨੀ ਦਿੱਤੀ ਹੈ।