ਏਕਤਾ ਚ ਬਰਕਤ

ਗੁਰਪ੍ਰੀਤ ਸਿੰਘ (ਬਠਿੰਡਾ)
(ਸਮਾਜ ਵੀਕਲੀ)

ਵੰਡੀਆਂ ਨਾ ਪਾਵੋ ,ਅੱਡ ਝੰਡੀਆਂ ਨਾ ਲਾਵੋ
ਇਕ ਦੂਜੇ ਦੀਆਂ, ਵੀਰੋ  ਭੰਡੀਆਂ ਨਾ ਪਾਵੋ
ਜੇ ਜਿਤਣਾਂ ਤਾਂ ਇਕ ਕਰੋ ਵੰਗਾਰ ਨੂੰ
ਭੰਡਣਾਂ ਤਾਂ ਭੰਡੋ ਮਾੜੀ ਸਰਕਾਰ ਨੂੰ
ਮੰਗਦਾ ਖੂਨ ਵੈਰੀ  ਦਵਾਂਗੇ ਨਿਚੋੜ ਕੇ
ਡੰਡਿਆਂ ਦੀ ਜਗ੍ਹਾ, ਡੰਡੀਆਂ ਨਾ ਲਾਵੋ
ਵੰਡੀਆਂ ਨਾ ਪਾਵੋ, ………………..
ਇਕ ਵਿਚ ਏਕਤਾ ਤੇ ੲੇਕਤਾ ਚ ਬਰਕਤ
ਮਿਠਾ ਹੁੰਦਾ ਜਹਿਰ, ਗੁਲਾਮੀ ਦਾ  ਸਰਬਤ
ਠੱਗਣਗੇ ਠੱਗ,  ਬੱਣ ਮੋਮ ਦੇ ਬੁੱਤ
ਚੁੱਕ ਚ ਨਹੀ ਆਉਣਾ ਦੇਣਗੇ  ਚੁੱਕ
ਹੱਥੀ ਲਾ ਕੁੰਡੀਆਂ,   ਕੁੰਡੀਆਂ  ਨਾ ਲਾਹਵੋ
ਵੰਡੀਆਂ ਨਾ ਪਾਵੋ …………………
ਅੱਡ, ਫੱਡ ਮਾੜੀ ਹੁੰਦੀ ਕੱਟ, ਵੱਡ
ਵਹਿਮ, ਵਿਰੋਧ , ਵੈਰ ਦਿਲ ਚੋ ਕੱਡ
ਝੰਡਾ ਇਕ, ਡੰਡਾ ਇਕ
ਹੱਕ ,ਸੱਚ ਫੰਡਾ ਇਕ
ਮਾੜੀਆਂ ਸੋਚਾਂ ਉਤੇ ,ਚੁੰਨੀਆਂ ਨਾ  ਪਾਵੋ
ਵੰਡੀਆਂ ਨਾ ਪਾਵੋ ………………..
ਮੇਰੇ ਓ ਕਿਸਾਨੋ ਸੁਣੋ ਮੇਰੇ ਓ ਭਰਾਵੋ
ਸਿਆਸਤਾਂ ਦੀ ਭੱਠੀ ਕਿਤੇ ਭੁੰਨੇ ਨਾ ਜਾਇਉ
ਇਕ ਹੋਵੇ ਮੋਰਚਾ ਅਤੇ ਇਕ ਹੀ ਨਾਅਰਾ
“ਜੈ ਜਵਾਨ ਜੈ ਕਿਸਾਨ”  ਹੋਵੇ ਹਮਾਰਾ
ਹੱਥੀ ਬਣਾ ਮੰਡੀਆਂ, ਮੰਡੀਆਂ ਨਾ ਢਾਹਵੋ
ਵੰਡੀਆਂ ਨਾ ਪਾਵੋ ,ਅੱਡ ਝੰਡੀਆਂ ਨਾ ਲਾਵੋ
ਗੁਰਪ੍ਰੀਤ ਸਿੰਘ (ਬਠਿੰਡਾ)
7508147356
ਪ੍ਰੀਤ ਸਫ਼ਰੀ
Previous articleडी.आई.जी. खटरा ने गुरपर्व समागमों दौरान सुरक्षा प्रबंधों का लिया जायज़ा
Next articleਕਰਮ ਦਾਤਾ ਕਿਸਾਨ