ਕਾਨਪੁਰ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ’ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਦੇ ਤਲਾਬ ’ਚ ਪਲਟਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ 11 ਬੱਚੇ ਅਤੇ 11 ਮਹਿਲਾਵਾਂ ਸ਼ਾਮਲ ਹਨ। ਕੋਰਥਾ ਪਿੰਡ ਦੇ ਸਾਰੇ ਵਸਨੀਕ ਫਤਹਿਪੁਰ ਦੇ ਚੰਦਰਿਕਾ ਦੇਵੀ ਮੰਦਰ ’ਚ ਦਰਸ਼ਨਾਂ ਲਈ ਗਏ ਸਨ। ਟਰਾਲੀ ’ਚ 40 ਵਿਅਕਤੀ ਸਵਾਰ ਸਨ। ਗੰਭੀਰਪੁਰ ਅਤੇ ਸਾਧ ਪਿੰਡਾਂ ਵਿਚਕਾਰ ਸੜਕ ਕੰਢੇ ਸੰਤੁਲਨ ਵਿਗੜਨ ਕਾਰਨ ਟਰੈਕਟਰ-ਟਰਾਲੀ ਤਲਾਬ ’ਚ ਪਲਟ ਗਈ। ਲਾਸ਼ਾਂ ਨੂੰ ਕੱਢਣ ਲਈ ਪੁਲੀਸ ਅਤੇ ਹੋਰ ਅਧਿਕਾਰੀ ਕੋਸ਼ਿਸ਼ਾਂ ਕਰ ਰਹੇ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly