– ਉਹ ਮੁਕਰ ਜਾਂਦੇ ਨੇ –

ਕਰਕੇ ਕਰਾਰ ਉਹ ਮੁਕਰ ਜਾਂਦੇ ਨੇ ,
‘ਕਦ ਕਿਹਾ?’ ਕਹਿ ਉਹ ਮੁਕਰ ਜਾਂਦੇ ਨੇ ।

ਲੰਬੇ ਸੁਫ਼ਨੇ ਸਿਰਜ ਦੇਂਦੇ ਨੇ ਉਹ,
‘ਰਾਤ ਸੀ’, ਕਹਿ ਉਹ ਮੁਕਰ ਜਾਂਦੇ ਨੇ ।

ਕਰ ਜਾਂਦੇ ਨੇ ਇੰਤਹਾ ਗੁੱਸੇ ‘ਚ,
‘ਯਾਦ ਨੀਂ’, ਕਹਿ ਉਹ ਮੁਕਰ ਜਾਂਦੇ ਨੇ ।

ਜੇ ਗਿਲਾ ਹੈ ਉਸ ਦੇ ਬੋਲਾਂ ਤੇ ,
‘ਨਾ ਬੋਲੋ’, ਕਹਿ ਉਹ ਮੁਕਰ ਜਾਂਦੇ ਨੇ

– ਜਨਮੇਜਾ ਸਿੰਘ ਜੌਹਲ

Previous articleसामाजिक न्याय और पर्यावरण के लिए जो हितकारी नहीं वह लक्षद्वीप का ‘विकास’ नहीं
Next articleਜਾਗੋ