ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ੋਸ਼ਲ ਮੀਡੀਆ ਤੇ ਹਾਲ ਹੀ ਵਿਚ ਪਬਲਿਸ਼ ਹੋਈ ਇਕ ਨਿਊਜ ਦਾ ਖੰਡਨ ਕਰਦਿਆਂ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਪੋਤਰੇ ਗਾਇਕ ਸ਼ੁਰੇਸ਼ ਯਮਲਾ ਨੇ ਕਿਹਾ ਕਿ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਪੱਗੜੀ ਦਾ ਵਾਰਿਸ ਉਸ ਦਾ ਪਰਿਵਾਰ ਹੈ। ਪੰਜਾਬੀ ਲੋਕ ਗਾਇਕੀ ਦੇ ਬੇਤਾਜ਼ ਬਾਦਸ਼ਾਹ ਉਸਤਾਦ ਯਮਲਾ ਜੱਟ ਜੀ ਦੇ ਪੋਤਰੇ ਸ਼ੁਰੇਸ਼ ਯਮਲਾ ਨੇ ਕਿਹਾ ਕਿ ਉਨ•ਾਂ ਦੀ ਅੰਸ਼ ਵੰਸ਼ ਜਿਉਂਦੀ ਜਾਗਦੀ ਹੈ, ਜੋ ਉਨ•ਾਂ ਦੀ ਵਿਰਾਸਤ ਨੂੰ ਪੁਖਤਾ ਢੰਗ ਨਾਲ ਸੰਭਾਲ ਰਹੀ ਹੈ।
ਸ਼ੁਰੇਸ਼ ਯਮਲਾ ਨੇ ਦੱਸਿਆ ਕਿ ਉਨ•ਾਂ ਦੇ ਪਿਤਾ ਕਰਤਾਰ ਚੰਦ ਯਮਲਾ ਅਤੇ ਮਾਤਾ ਬੰਸੋ ਦੇਵੀ ਦੀ ਪ੍ਰੇਰਨਾ ਆਪਣੇ ਪਿਤਾ ਪੁਰਖਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਹੈ ਅਤੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦਾ ਗਾਇਕੀ ਡੇਰਾ ਸਦਾ ਕਾਇਮ ਰਹੇਗਾ। ਉਨ•ਾਂ ਕਿਹਾ ਕਿ ਬੀਤੇ ਦਿਨੀਂ ਜੋ ਖ਼ਬਰ ਪ੍ਰਕਾਸ਼ਿਤ ਕੀਤੀ ਗਈ। ਉਸ ਵਿਚ ਇਕ ਲੋਕ ਗਾਇਕ ਨੂੰ ਜੋ ਪੱਗੜੀ ਦਿੱਤੀ ਗਈ ਹੈ, ਉਹ ਸਿਰਫ਼ ਸਵ. ਜਸਦੇਵ ਯਮਲਾ ਜੀ ਦੇ ਪਰਿਵਾਰ ਨਾਲ ਹੀ ਸਬੰਧਿਤ ਹੈ।