ਈ ਟੀ ਟੀ ਯੂਨੀਅਨ ਆਪਣੇ ਸਘੰਰਸ਼ੀ ਇਤਿਹਾਸ ਨੂੰ ਦੁਹਰਾਏਗੀ-ਰਛਪਾਲ ਸਿੰਘ ਵੜੈਚ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਈ ਟੀ ਟੀ ਅਧਿਆਪਕ ਯੂਨੀਅਨ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ,ਰਣਜੀਤ ਸਿੰਘ ਬਾਠ ਸੂਬਾ ਸਰਪ੍ਰਸਤ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਰਛਪਾਲ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਦੀ ਅਹਿਮ ਤੇ ਜਾਇਜ਼ ਮੰਗਾਂ ਤੇ ਕਈ ਵਾਅਦੇ ਕਰ ਕੇ ਟਾਲਮਟੋਲ ਦੇ ਚੱਲਦੇ ਈ ਟੀ ਟੀ ਯੂਨੀਅਨ ਆਪਣੇ ਸਘੰਰਸ਼ੀ ਇਤਿਹਾਸ ਨੂੰ ਦੁਹਰਾਉਂਦੇ ਹੋਏ , ਸਿੱਖਿਆ ਭਵਨ ਮੁਹਾਲੀ ਦਾ ਘਿਰਾਓ 11 ਅਕਤੂਬਰ ਨੂੰ ਪੇ-ਕਮਿਸ਼ਨ ਰਿਪੋਰਟ ਲਾਗੂ ਹੋਣ ਤੋਂ ਬਾਅਦ ਬਣੀ ਪੇ ਅਨਾਮਲੀ ਦੂਰ ਕਰਾਉਣ,ਪੇ ਫਿਕਸੇਸ਼ਨ ਪੂਰੇ ਪੰਜਾਬ ਵਿੱਚ ਇਕਸਾਰ ਕਰਾਉਣ,ਮਾਸਟਰ ਕਾਡਰ ਪ੍ਰਮੋਸ਼ਨ ਸ਼ੁਰੂ ਕਰਾਉਣ, ਸਿੱਧੀ ਭਰਤੀ ਰਾਹੀਂ ਆਏ ਹੈਡ ਟੀਚਰ,ਸੈਂਟਰ ਹੈਡ ਟੀਚਰ ਉਪਰ ਥੋਪੀ ਜਾ ਰਹੀ ਵਿਭਾਗੀ ਟੈਸਟ ਦੀ ਸ਼ਰਤ ਖਤਮ ਕਰਾਉਣ, ਜਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੀ ਜਿਲ੍ਹਾ ਪ੍ਰੀਸ਼ਦ ਸਮੇੰ ਦੀ ਸਰਵਿਸ ਖਤਮ ਕਰਨ ਸਬੰਧੀ ਜਾਰੀ ਹੁਕਮ ਵਾਪਸ ਕਰਾਉਣ, ਜ਼ਿਲ੍ਹਾ ਪ੍ਰੀਸਦ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਆਪਸੀ ਸੀਨੀਅਰਤਾ ਦਰੁੁਸਤ ਕਰਨ,ਜਿਲ੍ਹਾ ਪ੍ਰੀਸ਼ਦ ਸਮੇਂ ਦੇ ਹਰ ਤਰਾਂ ਦੇ ਬਕਾਏ ਜਾਰੀ ਕਰਨ,ਬਦਲੀਆਂ ਦਾ ਪ੍ਰੌਸੈਸ ਪੂਰਾ ਕਰਨ ਆਦਿ ਵਿਭਾਗੀ ਮੰਗਾਂ ਨੂੰ ਪੂਰਾ ਕਰਾਉਣ ਲਈ ਜਥੇਬੰਦੀ ਵੱਲੋਂ 11 ਅਕਤੂਬਰ ਨੂੰ ਸਿੱਖਿਆ ਭਵਨ ਮੁਹਾਲੀ ਦਾ ਘਿਰਾਓ ਕੀਤਾ ਜਾਵੇਗਾ ।
ਉਹਨਾਂ ਸਾਰੇ ਜਿਲ੍ਹਿਆਂ ਨੂੰ ਇਸ ਸਬੰਧੀ ਲਾਮਬੰਦੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਦਲਜੀਤ ਸਿੰਘ ਸੈਣੀ ਸੂਬਾ ਕਮੇਟੀ ਮੈਂਬਰ, ਜਸਵਿੰਦਰ ਸਿੰਘ ਸ਼ਿਕਾਰਪੁਰ , ਅਵਤਾਰ ਸਿੰਘ ਹੈਬਤਪੁਰ,ਹਰਵਿੰਦਰ ਸਿੰਘ ,ਪੰਕਜ ਮਰਵਾਹਾ, ਤੇਜਿੰਦਰ ਸਿੰਘ, ਦਵਿੰਦਰ ਸਿੰਘ, ਮਨਜੀਤ ਸਿੰਘ, ਯੋਗੇਸ਼ ਸ਼ੌਰੀ , ਅਮਨਦੀਪ ਸਿੰਘ ਖਿੰਡਾ, ਰੇਸ਼ਮ ਸਿੰਘ,ਸੁਖਵਿੰਦਰ ਸਿੰਘ ਕਾਲੇਵਾਲ, ਅਮਨਦੀਪ ਸਿੰਘ,ਕਰਮਜੀਤ ਗਿੱਲ,ਜਸਪਾਲ ਸਿੰਘ, ਰੇਸ਼ਮ ਸਿੰਘ ਬੂੜੇਵਾਲ, ਹਰਵਿੰਦਰ ਸਿੰਘ ਬਿਧੀਪੁਰ, ਅਮਨਦੀਪ ਸਿੰਘ, ਪੰਕਜ ਮਰਵਾਹਾ, ਨਿਰਮਲ ਸਿੰਘ ਸੋਢੀ, ਗੁਰਪ੍ਰੀਤ ਸਿੰਘ ਮੰਗੂਪੁਰ, ਲਖਵਿੰਦਰ ਸਿੰਘ, ਦੀਪਕ ਚਾਵਲਾ, ਹਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਟਿੱਬਾ, ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly