
- ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਅੱਗੇ ਪਾਉਣ ਦੀ ਕੀਤੀ ਗਈ ਸਖ਼ਤ ਸ਼ਬਦਾਂ ਚ ਨਿਖੇਧੀ
- ਕੱਲ੍ਹ ਤੋਂ ਹੋਵੇਗਾ ਵਿਭਾਗ ਦੇ ਬੇਲੋੜੇ ਕੰਮਾਂ ਦੇ ਬਾਈਕਾਟ ਤੇ ਵਿਭਾਗ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਸਘੰਰਸ਼ ਦੀ ਸੁਰੂਆਤ-ਰਛਪਾਲ ਵੜੈਚ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਈ ਟੀ ਟੀ ਯੂਨੀਅਨ ਅਹਿਮ ਮੀਟਿੰਗ ਰਛਪਾਲ ਸਿੰਘ ਵੜੈਚ ਕਾਰਜਕਾਰੀ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿਚ ਰਛਪਾਲ ਸਿੰਘ ਵੜੈਚ ਸੂਬਾ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਵਲੋਂ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਦੋ ਮਹੀਨੇ ਤਕ ਅੱਗੇ ਪਾਉਣਾ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨਾਲ ਵੱਡਾ ਧੋਖਾ ਹੈ। ਮੀਟਿੰਗ ਦੌਰਾਨ ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ ,ਸੁਖਵਿੰਦਰ ਸਿੰਘ ਕਾਲੇਵਾਲ , ਲਖਵਿੰਦਰ ਸਿੰਘ ਟਿੱਬਾ, ਯਾਦਵਿੰਦਰ ਸਿੰਘ ਆਦਿ ਸਾਰੇ ਮੈਂਬਰਾਂ ਨੇ ਸਰਕਾਰ ਵੱਲੋਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਅੱਗੇ ਪਾਉਣ ਤੇ ਪੁਰਜ਼ੋਰ ਰੋਸ ਪ੍ਰਗਟ ਕੀਤਾ।
ਉਕਤ ਆਗੂਆਂ ਨੇ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਅਤੇ ਡੰਗ ਟਪਾਊ ਨੀਤੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੰਗ ਸਰਕਾਰ ਤੋਂ ਮੰਗ ਕੀਤੀ ਗਈ ਕਿ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ । ਮੀਟਿੰਗ ਦੌਰਾਨ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਈ ਟੀ ਟੀ ਯੂਨੀਅਨ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਜਿਸ ਤਹਿਤ ਸਮੁੱਚੇ ਪੰਜਾਬ ਵਿੱਚ ਇਸ ਸਘੰਰਸ਼ ਦਾ ਆਗਾਜ਼ 9 ਜੂਨ ਬੁੱਧਵਾਰ ਤੋਂ ਹੋਵੇਗਾ। ਜਿਸ ਤਹਿਤ ਵਿਭਾਗ ਵੱਲੋਂ ਅਧਿਆਪਕਾਂ ਦੇ ਤਬਾਦਲਿਆਂ ਨੂੰ ਲਾਗੂ ਕਰਨ ਦੀ ਤਰੀਕ ਨੂੰ ਬਾਰ ਬਾਰ ਅੱਗੇ ਪਾਉਣਾ, ਬੇਲੋੜੇ ਕੰਮਾਂ ਦੇ ਬਾਈਕਾਟ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਵਾਉਣ ਨੂੰ ਲੈ ਕੇ ਵਿਭਾਗ ਦੇ ਹੁਕਮਾਂ ਦੀਆਂ ਕਾਪੀਆਂ ਬਲਾਕ ਪੱਧਰ ਤੇ ਸਾੜੀਆਂ ਜਾਣ ਗਈਆਂ।
ਇਸ ਦੌਰਾਨ ਮਨਿਸਟਰੀਅਲ ਸਟਾਫ ਵੱਲੋਂ ਸਮੂਹਿਕ ਛੁੱਟੀ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਤੇ ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ ,ਸੁਖਵਿੰਦਰ ਸਿੰਘ ਕਾਲੇਵਾਲ , ਲਖਵਿੰਦਰ ਸਿੰਘ ਟਿੱਬਾ, ਯਾਦਵਿੰਦਰ ਸਿੰਘ ਅਮਨਦੀਪ ਸਿੰਘ ਖਿੰਡਾ, ਸ਼ਿੰਦਰ ਸਿੰਘ, ਅਮਨਦੀਪ ਸਿੰਘ ਬਿਧੀਪੁਰ ਆਦਿ ਆਗੂ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly