(ਸਮਾਜ ਵੀਕਲੀ)
ਇੱਕ ਕੁੜੀ ਨਿੱਤ,ਸੁਪਨੇ ਬੁਣਦੀ,
ਇੱਕ ਕੁੜੀ ਨਿੱਤ,ਸੁਪਨੇ ਬੁਣਦੀ।
ਸੁਪਨੇ ਬੁਣਦੀ ਰੀਝਾਂ ,ਵਾਲੇ
ਸੁਪਨੇ ਬੁਣਦੀ ਚਾਵਾਂ ,ਵਾਲੇ,
ਕਿਸੇ ਦਾ ਸਾਥ,ਉਹ ਬਣਨਾ,
ਚਾਹੁੰਦੀ ।
ਕਿਸੇ ਦਾ ਸਾਥ ,ਨਿਭਾਵਣ ,
ਵਾਲੇ।
ਤਾਣ ਲੈਂਦੀ ਅੰਬਰ,ਦੀ ਚਾਦਰ,
ਵਿੱਚ ਪਾਉਂਦੀ ,ਰਿਸ਼ਮਾਂ ਤੇ ਤਾਰੇ,
ਨਿੱਕ ਵੱਡੇ,ਸਾਰੇ ਸਾਰੇ,
ਚੰਨ ਵਰਗਾ ਵਿੱਚ,ਮੁੱਖ ਪਾ ਬਹਿੰਦੀ ,
ਮਾਹੀ ਨਾਂ ਦਾ ਅੱਖਰ ਬੁਣਦੀ।..
ਜੇ ਮੈਂ ਆਖਾ ਬੁਰਾ ਜ਼ਮਾਨਾ ਬੀਬਾ,
ਬਣ ਕਿ ਰਹਿ ਕੁੜੀਏ।
ਉਹ ਕਹਿੰਦੀ ਕਿ ਕੁਝ ਨਹੀਂ ਹੁੰਦਾ,
ਮੇਰੀ ਤਾਂ ਉਹ ਗੱਲ ਨਹੀਂ ਸੁਣਦੀ।
ਸਾਂਤ ਸੂਰਤ ਦੀ ਲੰਮ ਸਲੰਮੀ,
ਅੰਬਰੀ ਉੱਡਣਾ ਚਾਹੁੰਦੀ ਏ,
ਗੀਤ ਲਿਖਾ ਜੇ,ਮੈਂ ਉਸਦੇ ਬਾਰੇ,
ਉਹ ਤਾਂ ਮੇਰੇ ਗੀਤ ਵੀ ਪੁਣਦੀ।
ਇੱਕ ਕੁੜੀ ਸੁਪਨੇ ਬੁਣਦੀ,,,,
ਗੁਰਜੀਤ ਫੱਕਰਸਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly