ਦੋ ਪਹੀਆ ਵਾਹਨ, ਕਾਰਾਂ ਅਤੇ ਹੈਵੀ ਟਰੱਕਾਂ ਤੇ ਬੱਸਾਂ ਦਾ ਲੰਘਣਾ ਹੋਇਆ ਮੁਸ਼ਕਲ
ਸਨਅਤਕਾਰਾਂ ਦੀ ਆਪਹੁਦਰੀ ਅੱਗੇ ਕੁੰਭਕਰਨੀ ਨੀਂਦ ਸੁੱਤਾ ਪੀ ਡਬਲਿਊ ਡੀ ਵਿਭਾਗ
ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਔਜਲਾ ਫਾਟਕ ਤੋਂ ਕਾਲੇ ਸੰਘਿਆਂ ਸੜਕ ਤੇ ਔਜਲਾ ਫਾਟਕ ਕੋਲ ਪੈਂਦੀ ਇਕ ਕਿਲੋਮੀਟਰ ਸੜਕ ਤੇ ਅਣ ਅਧਿਕਾਰਤ ਤੌਰ ਤੇ ਬਣਾਏ ਗਏ 14 ਸਪੀਡ ਬਰੇਕਰਾਂ ਤੋਂ ਰਾਹਗੀਰ ਡਾਹਢੇ ਪ੍ਰੇਸ਼ਾਨ ਹਨ । ਦੱਸਣਯੋਗ ਹੈ ਕਿ ਪਿਛਲੇ ਦਿਨੀਂ ਤਕਰੀਬਨ ਇੱਕ ਦਹਾਕੇ ਉਪਰੰਤ ਪੀ ਡਬਲਿਊ ਡੀ ਵਿਭਾਗ ਵੱਲੋਂ ਬਣਾਈ ਗਈ। ਇਸ ਸੜਕ ਤੇ ਪੈਂਦੀਆਂ ਨਿੱਜੀ ਉਦਯੋਗਿਕ ਇਕਾਈਆਂ ਵੱਲੋਂ ਆਪੋ ਆਪਣੇ ਹਰੇਕ ਗੇਟ ਅੱਗੇ ਅਣ ਅਧਿਕਾਰਤ ਸਪੀਡ ਬਰੇਕਰ ਲਗਾ ਦਿੱਤੇ ਹਨ ।
ਪੀ ਡਬਲਿਊ ਡੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਬੰਧੀ ਪਤਾ ਹੋਣ ਦੇ ਬਾਵਜੂਦ ਉਹ ਮੂਕ ਦਰਸ਼ਕ ਬਣੇ ਹੋਏ ਹਨ। ਇਸ ਸੜਕ ਤੇ ਜਿੱਥੇ ਵਾਹਨ ਸੌਖੇ ਨਹੀਂ ਉਥੇ ਬੱਸਾਂ ਵਿਚ ਬੈਠੀਆਂ ਸਵਾਰੀਆਂ ਵੀ ਧੱਕੇ ਖਾ ਖਾ ਕੇ ਕੁਦਰਤ ਨੂੰ ਯਾਦ ਕਰਦੀਆਂ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਕਰ ਗਰਭਵਤੀ ਮਹਿਲਾਵਾਂ, ਹੱਡੀਆਂ, ਦੇ ਮਰੀਜ਼ ਆਦਿ ਤੇ ਉਹਨਾਂ ਵਾਰਿਸ ਵੀ ਇਸ ਰਸਤੇ ਤੋਂ ਲੱਗਣ ਕਾਰਣ ਪਰੇਸ਼ਾਨ ਹਨ। ਇਸ ਸੜਕ ਤੋਂ ਮੋਟਰਸਾਈਕਲ ਜਾਂ ਹੋਰ ਛੋਟੇ ਵਾਹਨਾਂ ਦੇ ਨਿੱਤ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ।
ਪਰ ਸਨਅਤਕਾਰਾਂ ਦੀ ਇਸ ਆਪਹੁਦਰੀ ਅੱਗੇ ਸਭ ਬੇਵੱਸ ਹਨ ਇਸ ਸੰਬੰਧੀ ਅੰਮ੍ਰਿਤ ਪਾਲ ਅਸ਼ਵਨੀ ਪਿੰਟਾ ਗੁਰਪ੍ਰੀਤ ਲਵਪ੍ਰੀਤ ਭਾਨੂ ਰਾਜਾ ਆਦਿ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਪੀ ਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਪਰ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ ਇਸ ਸਬੰਧੀ ਪੀ ਡਬਲਯੂ ਡੀ ਦੇ ਐਸ ਡੀ ਈ ਜਤਿੰਦਰ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਨਵਾਂ ਐਕਸੀਅਨ ਆਉਣ ਤੇ ਜੋ ਵਿਭਾਗੀ ਦੇਸ਼ ਮਿਲਣਗੇ ਉਸਦੀ ਪਾਲਣਾ ਕੀਤੀ ਜਾਵੇਗੀ