ਇੱਕ ਅੰਨੇ ਨੇ “ਅੰਨ੍ਹੇ” ਕੀਤੇ ਚੰਗੇ ਭਲੇ ਸੁਜਾਖੇ
ਅੰਨ੍ਹਿਆ, ਅੰਨ੍ਹੇ ਹੋਣ ਦੀ ਖੁਸ਼ੀ ਚ ਚਲਾਏ ਖੂਬ ਪਟਾਖੇ ….
ਜੰਤਰ ਮੰਤਰ, ਇੱਕ ਛੜਯੰਤਰ ਆਸਮਾਨ ਨੂੰ ਛੋਹਿਆ
ਛੜਯੰਤਰ ਦੇ “ਮੰਥਨ” ਚੋਂ ਇੱਕ “ਮੋਹਰਾ” ਪੈਦਾ ਹੋਇਆ …
ਆਕਾਂਵਾ ਨੇ “ਖਾਸ” ਮੋਹਰੇ ਦੇ “ਆਮ” ਨਕਾਬ ਚੜਾਇਆ
ਅੰਨ੍ਹਿਆ ਨੂੰ ਘੜ ਗੁੱਲੀ ਵਾਂਗੂੰ “ਲੀਡਰ” ਹੱਥ ਫੜਾਇਆ …
Experiment ਕੀਤਾ ਦਿੱਲੀ, ਪਰਖਣ ਦੇ ਲਈ ਮੱਤਾਂ
ਮੀਡੀਏ ਦੇ ਗਲ ਪਟਾ ਪਾ ਲਿਆ, ਕਾਬਜ ਕਰਨ ਲਈ ਸੱਤਾ …
A ਔਰ B ਦੋ ਟੀਮਾਂ ਪਹਿਲਾਂ-ਈ, ਸੀ ਅਸਮਾਨੀ ਚੜੀਆਂ
C ਟੀਮ ਵੀ ਤਿਆਰ ਜੇ ਕਿੱਧਰੇ ਆਈਆਂ ਔਖੀਆਂ ਘੜੀਆਂ …
ਆਪੇ-ਈ ਸੱਤਾ ਧਿਰ ਬਣ ਬੈਠੇ, ਆਪੇ-ਈ ਧਿਰ ਵਿਰੋਧੀ
ਅੰਨ੍ਹਿਆ ਨੂੰ ਅਜੇ ਤੱਕ ਦਿਸੀ ਨਾ ਕਬਰ “ਆਪ” ਜੋ ਖੋਦੀ….
ਸਮਝਣ ਦੀ ਥਾਂ ਚਾਲ “ਮਨੂੰ” ਦੀ ਤੁਰ ਪਿਆ ਦੇਣ ਵਧਾਈਆਂ
ਖੁਸ਼ਵਿੰਦਰਾ, ਕੁੱਝ ਤਾਂ ਕਰ ਸ਼ਰਮਾਂ, ਕਿ ਸੱਭ ਵੇਚ-ਵੱਟ ਕੇ ਖਾਈਆਂ …
– ਖੁਸ਼ਵਿੰਦਰ ਬਿੱਲਾ, ਯੂ ਕੇ