ਇੰਪਲਾਈਜ਼ ਫੈਡਰੇਸ਼ਨ ਦੀ ਨਵੀਂ ਕਮੇਟੀ ਦੀ ਚੋਣ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੀ ਐਸ ਪੀ ਸੀ ਐਲ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੁੱਪ) ਪੀ ਐਸ ਪੀ ਸੀ ਐਲ ਸਟੇਟ ਬਾਡੀ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਸਰਕਲ ਦੇ ਕਨਵੀਨਰ ਬਲਵਿੰਦਰ ਸਿੰਘ ਰਾਣਾ ਅਤੇ ਮਨਿੰਦਰ ਸਿੰਘ ਭਸੀਨ ਪ੍ਰੈਸ ਸਕੱਤਰ ਹਲਕਾ ਜਲੰਧਰ ਦੀ ਅਗਵਾਈ ਵਿਚ ਪੱਛਮ ਮੰਡਲ ਪਾਵਰਕਾਮ ਜਲੰਧਰ ਵਿਚ ਨਵੀਂ ਮੈਂਬਰਸ਼ਿਪ ਭਰੀ ਗਈ। ਜਿਸ ਵਿਚ ਕਰਮਚਾਰੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਮੌਕੇ ਤੇ ਜਥੇਬੰਦੀ ਨਾਲ ਹੋਰ ਕਰਮਚਾਰੀਆਂ ਨੇ ਨਵੇਂ ਸਿਰਿਓਂ ਮੈਂਬਰਸ਼ਿਪ ਭਰੀ। ਸਰਬਸਬੰਤੀ ਨਾਲ ਪੱਛਮ ਮੰਡਲ ਦੀ ਪੁਰਾਣੀ ਕਮੇਟੀ ਭੰਗ ਕਰਕੇ ਨਵੇਂ ਅਹੁਦੇਦਾਰ ਮੈਂਬਰਾਂ ਦੀ ਚੋਣ ਕੀਤੀ ਗਈ। ਜਿਸ ਵਿਚ ਅਸ਼ਵਨੀ ਕੁਮਾਰ ਪ੍ਰਧਾਨ, ਜਸਵੀਰ ਕੌਰ ਸੀਨੀਅਰ ਮੀਤ ਪ੍ਰਧਾਨ, ਮੁਨੀਸ਼ ਕੁਮਾਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਸਕੱਤਰ, ਬੱਬੂ ਕੁਮਾਰ ਕੈਸ਼ੀਅਰ, ਕਿਰਨ ਬਾਲਾ, ਸ਼੍ਰੀਮਤੀ ਰਮਾ, ਰਜਤ ਕੁਮਾਰ, ਕੁਲਵਿੰਦਰ ਸਿੰਘ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ।

Previous articleED summons Sanjay Raut’s wife in PMC bank fraud case
Next articleਸ਼੍ਰੀ ਗੁਰੂ ਰਵਿਦਾਸ ਟੈਂਪਲ ਡਾਰਲਿਸਟਿਨ ਯੂ ਕੇ ’ਚ ਮਨਾਈ ਗਈ ਕ੍ਰਿਸਮਿਸ