ਮੁੰਬਈ (ਸਮਾਜਵੀਕਲੀ) : ਸ਼ੀਨਾ ਬੋਰਾ ਹੱਤਿਆ ਕਾਂਡ ਦੀ ਮੁੱਖ ਮੁਲਜ਼ਮ ਇੰਦਰਾਣੀ ਮੁਖਰਜੀ ਦੀ ਅੰਤਰਿਮ ਜ਼ਮਾਨਤ ਅਰਜ਼ੀ ਨੂੰ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰੱਦ ਕਰ ਦਿੱਤਾ।
ਬਾਇਕੁਲਾ ਮਹਿਲਾ ਜੇਲ੍ਹ ’ਚ ਬੰਦ ਇੰਦਰਾਨੀ ਨੇ ਕਰੋਨਾਵਾਇਰਸ ਹੋਣ ਦਾ ਖ਼ਤਰਾ ਜਤਾਉਂਦਿਆਂ ਪਿਛਲੇ ਮਹੀਨੇ ਅਰਜ਼ੀ ਦਾਖ਼ਲ ਕੀਤੀ ਸੀ। ਇਸ ਤੋਂ ਪਹਿਲਾਂ ਅਦਾਲਤ ਮੈਡੀਕਲ ਆਧਾਰ ’ਤੇ ਦਾਖ਼ਲ ਉਸ ਦੀਆਂ ਚਾਰ ਨਿਯਮਤ ਜ਼ਮਾਨਤ ਅਰਜ਼ੀਆਂ ਨੂੰ ਵੀ ਰੱਦ ਕਰ ਚੁੱਕੀ ਹੈ। ਤਾਜ਼ਾ ਅਰਜ਼ੀ ’ਚ ਇੰਦਰਾਣੀ ਨੇ ਕਰੋਨਾ ਦਾ ਹਵਾਲਾ ਦਿੰਦਿਆਂ 45 ਦਿਨਾਂ ਲਈ ਆਰਜ਼ੀ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ।