ਇੰਡੋਨੇਸ਼ੀਆ: ਗਿਰਜਾਘਰ ਦੇ ਬਾਹਰ ਫਿਦਾਇਨ ਹਮਲਾ, ਕਈ ਲੋਕ ਜ਼ਖ਼ਮੀ

ਜਕਾਰਤਾ (ਸਮਾਜ ਵੀਕਲੀ): ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ‘ਤੇ ਐਤਵਾਰ ਰੋਮਨ ਕੈਥੋਲਿਕ ਗਿਰਜਾਘਰ ਦੇ ਬਾਹਰ ਫਿਦਾਇਨ ਹਮਲੇ ਵਿੱਚ ਕਈ ਲੋਕ ਜ਼ਖਮੀ ਹੋ ਗਏ। ਹਮਲੇ ਦੌਰਾਨ ਵੱਡੀ ਗਿਣਤੀ ਵਿਚ ਲੋਕ ਗਿਰਜਾਘਰ ਵਿਚ ਮੌਜੂਦ ਸਨ। ਦੱਖਣੀ ਸੁਲਾਵੇਸੀ ਪ੍ਰਾਂਤ ਦੇ ਮਕਾਸੱਰ ਕਸਬੇ ਵਿਚ ਗਿਰਜਾਘਰ ਦੇ ਦਰਵਾਜ਼ੇ ‘ਤੇ ਸੜੇ ਹੋਏ ਮੋਟਰਸਾਈਕਲ ਦੇ ਨਜ਼ਦੀਕ ਲਾਸ਼ ਦੇ ਖਿੰਡੇ ਹੋਏ ਅੰਗ ਮਿਲੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਮੋਟਰਸਾਈਕਲ ’ਤੇ ਲੋਕ ਵਿਅਕਤੀ ਆਏ ਤੇ ਉਨ੍ਹਾਂ ਨੂੰ ਜਦੋਂ ਰੋਕਿਆ ਗਿਆ ਤਾਂ ਇਕ ਨੇ ਆਪਣੇ ਆਪ ਨੂੰ ਉਡਾ ਦਿੱਤਾ।

Previous articleਫ਼ੌਜੀ ਰਾਜ ਪਲਟੇ ਖ਼ਿਲਾਫ਼ ਮਿਆਂਮਾਰ ’ਚ ਰੋਸ ਮੁਜ਼ਾਹਰੇ ਜਾਰੀ
Next articleByrne launches 7 key pledges on a whistle stop tour across the 7 boroughs of the West Midlands