ਇੰਡੀਆਨਾ ਦੇ ਸਿੱਖਾਂ ਨੇ ਫੈਡੈਕਸ ਗੋਲੀਬਾਰੀ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਇੰਡੀਆਨਾ ਰਾਜ ਵਿਚ ਸਿੱਖਾਂ ਨੇ ਪਿਛਲੇ ਮਹੀਨੇ ਫੈਡੈਕਸ ਸੈਂਟਰ ਵਿਖੇ ਹੋਈ ਭਾਰੀ ਗੋਲੀਬਾਰੀ ਵਿਚ ਮਾਰੇ ਗਏ ਅੱਠ ਵਿਅਕਤੀਆਂ ਦੇ ਸਨਮਾਨ ਵਿਚ ਸ਼ਰਧਾਂਜਲੀ ਸਮਾਗਮ ਕੀਤਾ। ਮਰਨ ਵਾਲਿਆਂ ਵਿਚ ਸਿੱਖ ਕੌਮ ਦੇ ਚਾਰ ਮੈਂਬਰ ਸ਼ਾਮਲ ਹਨ। ਉਨ੍ਹਾਂ ਵਿਚੋਂ ਤਿੰਨ ਔਰਤਾਂ ਸਨ। 15 ਅਪਰੈਲ ਨੂੰ 19 ਸਾਲਾ ਨੌਜਵਾਨ ਨੇ ਇੰਡੀਆਨਾਪੋਲਿਸ ਫੈਡੈਕਸ ਸੈਂਟਰ ਵਿੱਚ ਗੋਲੀਆ ਚਲਾ ਕੇ 8 ਜਣੇ ਮਾਰ ਦਿੱਤੇ ਸਨ।

ਇਥੇ ਸ਼ਰਧਾਂਜਲੀ ਸਮਾਗਮ ਵਿੱਚ ਮਰਨ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਹ ਸਮਾਗਮ ਸ਼ਹਿਰ ਦੇ ਸਟੇਡੀਅਮ ਵਿੱਚ ਹੋਇਅਹ। ਇਸ ਵਿੱਚ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ। ਗਵਰਨਰ ਐਰਿਕ ਹੋਲਕੋਂਬ ਨੇ ਸਿੱਖਾਂ ਨਾਲ ਖੜੇ ਰਹਿਣ ਦਾ ਵਾਅਦਾ ਕੀਤਾ। ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ 8,000 ਤੋਂ 10,000 ਵਿਚਾਲੇ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआर.सी.एफ एम्प्लाईज यूनियन ने शिकागों के शहीदों को याद किया
Next articleਬੱਤਰਾ ਹਸਪਤਾਲ ’ਚ ਆਕਸੀਜਨ ਦੀ ਘਾਟ ਕਾਰਨ 12 ਮੌਤਾਂ