ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ) : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 151ਵੇ ਜਨਮ ਦਿਵਸ ਮੌਕੇ ਤੇ ਇੰਡੀਅਨ ਓਵਰਸੀਜ ਕਾਂਗਰਸ ਦੇ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਜੀ ਨੇ ਸਾਰਿਆ ਨੂੰ ਜੀ ਆਇਆ ਕਿਹਾ ਤੇ ਨਾਲ ਹੀ ਗਾਂਧੀ ਜੈਯੰਤੀ ਦੀ ਸਭ ਨੂੰ ਵਧਾਈ ਵੀ ਦਿੱਤੀ ਤੇ ਰਾਸ਼ਟਰ ਪਿਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਮਹਾਤਮਾ ਗਾਂਧੀ ਜੀ ਦਾ ਅਹਿਮ ਯੋਗਦਾਨ ਹੈ ਤੇ ਆਪਣੇ ਲੰਮੇ ਪ੍ਰਭਾਵਸ਼ਾਲੀ ਭਾਸ਼ਨ ਵਿੱਚ ਮਿੰਟੂ ਜੀ ਨੇ ਗਾਂਧੀ ਜੀ ਦੇ ਫ਼ਲਸਫੇ ਦੀ ਤਾਰੀਫ਼ ਕੀਤੀ
ਇਸ ਦੇ ਨਾਲ ਹੀ ਸਾਡੇ ਹਮਬਰਗ ਸ਼ਹਿਰ ਦੇ ਕੌਂਸਲਰ ਜਰਨਲ ਸ੍ਰੀ ਮਦਨ ਲਾਲ ਰਾਈਗਰ ਜੀ ਨੇ ਰਾਸ਼ਟਰ ਪਿਤਾ ਨੂੰ ਸ਼ਾਰਧਾ ਦੇ ਫੁੱਲ ਭੇਟ ਕਰਦਿਆ ਅੱਗੇ ਦੱਸਿਆ ਕਿ ਮਹਾਤਮਾ ਗਾਂਧੀ ਜੀ ਵੱਲੋਂ ਦਿੱਤੇ ਸ਼ਾਂਤੀ ਅਤੇ ਅਹਿੰਸਾ ਦੇ ਸੰਦੇਸ਼ ਨੂੰ ਅਪਨਾ ਕੇ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਜ ਦੇ ਹੀ ਦਿਨ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਵੀ ਉਹਨਾ ਦੇ ਜਨਮ ਦਿਵਸ ਮੌਕੇ ਤੇ ਸ਼ਰਧਾਂ ਦੇ ਫੁੱਲ ਭੇਟ ਕਰਦੇ ਹਾ ਤੇ ਰਾਈਗਰ ਜੀ ਨੇ ਸਾਰਿਆ ਦਾ ਧੰਨਵਾਦ ਵੀ ਕੀਤਾ ਕਿ ਕੋਰੋਨਾ ਦੇ ਬਾਵਜੂਦ ਵੀ ਆਪ ਮਹਾਤਮਾ ਗਾਂਧੀ ਬਰੁਕੇ ਤੇ ਆਏ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ।
ਜਿਸ ਪੁੱਲ ਤੇ ਖੜੇ ਹੋ ਕੇ ਅਸੀਂ ਸ੍ਰੀ ਗਾਂਧੀ ਜੈਯੰਤੀ ਮਨਾਅ ਰਹੇ ਹਾ,ਉਸ ਪੁੱਲ ਦਾ ਨਾਮ ਸ੍ਰੀ ਮਹਾਤਮਾ ਗਾਂਧੀ ਬਰੁਕੇ ਰਖਾਉਣ ਲਈ ਬਹੁਤ ਸਾਰੇ ਇੰਡੀਅਨ ਲੋਕਾਂ ਨੇ ਬਹੁਤ ਲੰਮੇ ਸਮੇਂ ਤੱਕ ਤਕਰੀਬਨ 9500 ਸ਼ੋ ਤੋਂ ਯਾਦਾਂ ਲੋਕਾ ਨੇ ਸਾਈਨ ਕਰਕੇ ਜਰਮਨ ਗੌਰਮਿੰਟ ਨੂੰ ਦਿੱਤੇ ਸੀ ਤਦ ਜਾ ਕਿ 15 ਜੂਨ 2007 ਨੂੰ ਇਸ ਪੁੱਲ ਦਾ ਨਾਮ ਮਹਾਤਮਾ ਗਾਂਧੀ ਬਰੁਕੇ ਰੱਖਿਆ ਸੀ,ਸੋ ਗਾਂਧੀ ਜੈਯੰਤੀ ਮਨਾਉਣ ਦਾ ਪੂਰਾ ਪ੍ਰਬੰਧ ਕਾਂਗਰਸ ਵੱਲੋਂ ਕੀਤਾ ਗਿਆ ਸੀ,ਅਖੀਰ ਵਿੱਚ ਸ੍ਰੀ ਰੇਸ਼ਮ ਭਰੋਲੀ ਇੰਚਾਰਜ ਜਰਮਨ ਨੇ ਪਹੁੰਚੀਆਂ ਹੋਈਆ ਸਾਰੀਆਂ ਹੀ ਸ਼ਖ਼ਸੀਅਤ ਦਾ ਧੰਨਵਾਦ ਕੀਤਾ
ਇਸ ਸਮੇਂ ਹੋਰਨਾਂ ਤੋਂ ਇਲਾਵਾ ਵਿੱਤ ਸਕੱਤਰ ਸ੍ਰੀ ਰਾਜ ਸ਼ਰਮਾ ,ਮੀਤ ਪ੍ਰਧਾਨ ਜਰਮਨ ਕਮੇਟੀ ਤੇ ਚੇਅਰਮੈਨ ਹਮਬਰਗ ਕਮੇਟੀ ਸ੍ਰੀ ਰਾਜੀਵ ਬੇਰੀ,ਮੀਤ ਪ੍ਰਧਾਨ ਹਮਬਰਗ ਕਮੇਟੀ ਸ:ਮੁਖਤਿਆਰ ਸਿੰਘ ਰੰਧਾਵਾ ,ਸ੍ਰੀ ਸੰਜੀਵ ਸ਼ਰਮਾ ਪ੍ਰਧਾਨ ਹਰਿਆਣਾ ਗਰੁੱਪ,ਸ੍ਰੀ ਜੋਸ਼ਪ ਸ਼ਨੀ ਪ੍ਰਧਾਨ ਕੇਰਲਾ ਗ੍ਰੁੱਪ ,ਵਾਈਸ ਪ੍ਰਧਾਨ ਹਮਬਰਗ ਕਮੇਟੀ ਮੈਡਮ ਨਾਜ਼ਮਾ ਨਾਜ਼ ,ਸ:ਹਰਵਿੰਦਰ ਸਿੰਘ ਰਾਜਾ,ਸ:ਸੁਖਜਿੰਦਰ ਸਿੰਘ ਗਰੇਵਾਲ਼ ,ਸ੍ਰੀ ਰਾਜਿੰਦਰ ਪ੍ਰਸ਼ਾਦ ਬੁੱਟਾਂ ਮੰਡੀ ,ਸ:ਅਮਰੀਕ ਸਿੰਘ ਮੀਕਾ ਪੰਜਾਬੀ ਗਾਇੱਕ,ਸ੍ਰੀ ਸੈਮ ਮੈਰੋਕ ਪੰਜਾਬੀ ਗਾਇੱਕ,ਸ੍ਰੀਮਤੀ ਮਧੂ ਬੇਰੀ ,ਸ੍ਰੀਮਤੀ ਰੀਤੂ ਸ਼ਰਮਾ ,ਬੀਬੀ ਸੁਮਨਦੀਪ ਕੋਰ ਬੇਗੋਵਾਲ ,ਬੀਬੀ ਕੁਲਦੀਪ ਕੋਰ ਮੋਗਾ,ਬੀਬੀ ਸੁਮਨਦੀਪ ਕੋਰ ਪਟਿਆਲ਼ਾ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸੀ ਤੇ ਹਰਿਆਣਾ ਗ੍ਰੁੱਪ ਤੋਂ ਵੀ ਭਰਵੀ ਸ਼ਮੂਲੀਅਤ ਕੀਤੀ ਤੇ ਬਾਦ ਵਿੱਚ ਸਾਰਿਆ ਨੇ ਚਾਹ ਪਕੌੜੇ ਖਾਂਦੇ ਤੇ ਜਾਣ ਲੱਗਿਆ ਪ੍ਰਧਾਨ ਪਰਮੋਦ ਜੀ ਨੇ ਫਿਰ ਸਾਰਿਆ ਦਾ ਧੰਨਵਾਦ ਕੀਤਾ।