ਇੰਡੀਅਨ ਉਵਰਸੀਜ ਕਾਂਗਰਸ ਜਰਮਨ ਕਮੇਟੀ ਦਾ 06-01-2021 ਵਾਲੇ ਕਿਸਾਨ ਮੁਜਾਹਰੇ ਨਾਲ ਕੋਈ ਸਬੰਧ ਨਹੀਂ – ਸ੍ਰੀ ਪਰਮੋਦ ਕੁਮਾਰ ਮਿੰਟੂ ਪ੍ਰੈਜ਼ੀਡੈਂਟ

ਜਰਮਨ,ਹਮਬਰਗ (ਰੇਸ਼ਮ ਭਰੋਲੀ)- ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨੇ ਮੁਜ਼ਾਹਰੇ ਜਾਰੀ ਹਨ, ਹਮਬਰਗ ਦੇ ਲੋਕ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਦੀ ਮਦਦ ਕਰਦੇ ਹਨ, ਉਹ ਵੀ ਹਿੱਸਾ ਪਾ ਰਹੇ ਹਨ ਤੇ ਪਾਉਂਦੇ ਰਹਿਣਗੇ ਜਿੰਨ੍ਹਾਂ ਚਿਰ ਜਿੱਤ ਨਹੀਂ ਹੁੰਦੀ, ਜ਼ੋ ਧਰਨਾ 06-01-2021.ਨੂੰ ਗੰਜੇਮਾਰਕੀਟ ਵਿੱਚ ਲਾਇਆ ਸੀ ਉਸ ਨੂੰ ਕਿਸੇ (ਚਰਨ ਕੁਮਾਰ ਚੰਨੀ) ਨਾਮ ਦੇ ਬੰਦੇ ਨੇ ਕਰਾਇਆ ਸੀ ਪਰ ਇੰਡੀਅਨ ਉਵਰਸੀਜ ਜਰਮਨ ਕਮੇਟੀ ਨਾਲ ਇਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਸ ਵਿਚ ਚਰਨ ਕੁਮਾਰ ਪਾਕਿਸਤਾਨ ਦੇ ਝੰਡੇ ਨਾਲ
ਫੋਟੋ ਵਿੱਚ ਨਜ਼ਰ ਆ ਰਹੇ ਹਨ ਜਾਂ ਕਿਸੇ ਗ਼ਲਤ ਅਨਸਰ ਨੇ ਸ਼ਰਾਰਤ ਕਰ ਦਿੱਤੀ ਸੀ ਜਿਸ ਦੀ ਨਿਖੇਧੀ ਕਾਗਰਸ ਕਮੇਟੀ ਕਰਦੀ ਹੈ ਤੇ ਸ਼ਰਾਰਤ ਕਰਨ ਵਾਲੇ ਲੋਕਾਂ ਨਾਲ ਕਿਸਾਨਾ ਮਜ਼ਦੂਰਾਂ ਦਾ ਕੋਈ ਸਬੰਧ ਨਹੀਂ ਹੈ ਅਤੇ ਅਸੀਂ ਤਾ ਇਹ ਕਹਿੰਦੇ ਹਾ ਕਿ ਇਸ ਮੁਜਾਹਰੇ ਨਾਲ ਕਿਸੇ ਵੀ ਗੁਰਦੁਆਰਾ ਸਹਿਬਾਨਾਂ ਦੀਆਂ ਕਮੇਟੀਆਂ ਜਾਂ ਕਿਸੇ ਰਾਜਨੀਤਕ ਪਾਰਟੀ ਅਤੇ ਨਾਂ ਹੀ ਮੰਦਰ ਕਮੇਟੀ ਦਾ ਕੋਈ ਲੈਣ ਦੇਣ ਨਹੀਂ ਹੈ, ਜਿਸ ਬੰਦੇ ਨੇ ਪ੍ਰੋਗਰਾਮ ਕਰਾਇਆ ਹੈ ਉਹ ਇਸ ਹੁੱਲੜਬਾਜ਼ੀ ਦੇ ਜੁੱਮੇਵਾਰ ਹਨ ਜਾ ਫੋਟੋ ਖਿੱਚਕੇ ਲਾਉੱਣ ਵਾਲ਼ਿਆਂ ਨੂੰ ਵੀ ਆਪਣੇ ਫਰਜ ਦਾ ਪਤਾ ਹੋਣਾ ਚਾਹੀਦਾ ਹੈ ਤੇ ਉਹਨਾਂ ਦੀ ਵੀ ਜ਼ੁੰਮੇਵਾਰੀ ਬਣਦੀ ਹੈ ਕਿ ਕਿਹੜੀ ਫੋਟੋ ਕਿਸਾਨਾਂ ਦੇ ਬਰਖ਼ਿਲਾਫ਼ ਹੈ ਜਾਂ ਕਿਹੜੀ ਫੋਟੋ ਕਿਸਾਨਾ ਦੇ ਹੱਕ ਵਿੱਚ ਹੈ ਇਹ ਵੀ ਹੋ ਸਕਦਾ ਹੈ ਕਿ ਕਿਸੇ ਅਖਬਾਰ ਵਾਲ਼ਿਆਂ ਨੇ ਜਾਣ ਬੁਝ ਕੰਮ ਕੀਤਾ ਹੋਵੇ। ਇਹ ਇਕ ਜਾਣਬੁਝ ਕੇ ਸ਼ਰਾਰਤ ਕੀਤੀ ਹੈ। ਇਸ ਲਈ ਇਸ ਦੀ ਜਿੰਨੀ ਵੀ ਜ਼ਿਆਦਾ ਨਿਖੇਦੀ ਕੀਤੀ ਜਾਵੇ ਉਹਨੀ ਥੋੜੀ ਹੈ।

Previous articleQureshi hopes US, Taliban abide by Doha agreement
Next articleBUDGET (2021-22) FOR DALITS : A PRETENTIOUS FARCE