ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਇੰਜੀ. ਐਸ ਡੀ ਓ ਰੇਸ਼ਮ ਸਿੰਘ ਜੋ ਕਿ ਸੰਖੇਪ ਬਿਮਾਰੀ ਉਪਰੰਤ ਅਚਾਨਕ ਸਦੀਵੀ ਵਿਛੋੜਾ ਦੇ ਗਏ ਨਮਿੱਤ ਪਾਠ ਦਾ ਭੋਗ ਉਨ•ਾਂ ਦੇ ਗ੍ਰਹਿ ਬੂਲਾਂਵਾੜੀ ਹੁਸ਼ਿਆਪੁਰ ਵਿਖੇ 10 ਦਸੰਬਰ ਨੂੰ ਬਾਅਦ ਦੁਪਿਹਰ ਪਵੇਗਾ। ਜਿਸ ਉਪਰੰਤ ਵਿਛੜੀ ਰੂਹ ਨੂੰ ਸ਼ਰਧਾ ਤੇ ਫੁੱਲ ਅਰਪਿਤ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਐਸ ਡੀ ਓ ਰੇਸ਼ਮ ਸਿੰਘ ਦੜੌਚ ਨੇ ਲੰਮਾ ਸਮਾਂ ਸ਼ਾਮਚੁਰਾਸੀ, ਹਰਿਆਣਾ, ਜਨੌੜੀ ਅਤੇ ਹੁਸ਼ਿਆਰਪੁਰ ਤੋਂ ਇਲਾਵਾ ਹੋਰ ਕਈ ਬਿਜਲੀ ਘਰਾਂ ਵਿਚ ਬਤੌਰ ਏ ਮੁੱਖ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਉਹ ਅਡੀਸ਼ਨਲ ਐਸ ਡੀ ਓ ਦੇ ਪਦ ਤੋਂ ਸੇਵਾ ਮੁਕਤ ਹੋਏ। ਇਸ ਤੋਂ ਇਲਾਵਾ ਉਨ•ਾਂ ਸਮਾਜ ਸੇਵੀ ਕਾਰਜਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਆਪਣਾ ਭਰਪੂਰ ਯੋਗਦਾਨ ਸਮੇਂ ਸਮੇਂ ਪਾਇਆ। ਜਿਸ ਦੀ ਬਦੌਲਤ ਇੰਟਰਨੈਸ਼ਨਲ ਪੰਜਾਬੀ ਕਲਚਰ ਸੁਸਾਇਟੀ ਸ਼ਾਮਚੁਰਾਸੀ, ਦਰਬਾਰ ਬਾਬਾ ਸ਼ਾਮੀ ਸ਼ਾਹ ਪ੍ਰਬੰਧਕ ਕਮੇਟੀ ਸ਼ਾਮਚੁਰਾਸੀ ਵਲੋਂ ਉਨ•ਾਂ ਨੂੰ ਅਨੇਕਾਂ ਵਾਰ ਸਨਮਾਨਿਤ ਕੀਤਾ ਗਿਆ।
ਇੰਟਰਨੈਸ਼ਨਲ ਪੰਜਾਬੀ ਕਲਚਰ ਸੁਸਾਇਟੀ ਦੇ ਅਹੁਦੇਦਾਰਾਂ, ਨਗਰ ਕੌਂਸਲ ਸ਼ਾਮਚੁਰਾਸੀ ਅਤੇ ਸ਼ਾਮੀ ਸ਼ਾਹ ਮੇਲਾ ਕਮੇਟੀ ਦੇ ਅਹੁਦੇਦਾਰਾਂ ਵਲੋਂ ਐਸ ਡੀ ਓ ਇੰਜ. ਰੇਸ਼ਮ ਸਿੰਘ ਦੜੌਚ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਸ ਡੀ ਓ ਰੇਸ਼ਮ ਸਿੰਘ ਦਾ ਜਨਮ ਪਿਤਾ ਬਖਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਜੈਤਪੁਰ ਵਿਖੇ 14 ਅਕਤੂਬਰ 1959 ਨੂੰ ਹੋਇਆ। ਜਿੱਥੋਂ ਉਨ•ਾਂ ਨੇ ਮੁੱਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਸੀਨੀਅਰ ਕਾਲਜਾਂ ਤੋਂ ਪ੍ਰਾਪਤ ਕੀਤੀ ਅਤੇ ਸਖ਼ਤ ਮੇਹਨਤ ਨਾਲ ਬਿਜਲੀ ਵਿਭਾਗ ਵਿਚ ਨੌਕਰੀ ਲੈ ਕੇ ਇਹ ਅਫ਼ਸਰੀ ਦਾ ਰੁਤਬਾ ਪ੍ਰਾਪਤ ਕੀਤਾ।