ਇਲਾਜ ਕਰਵਾਉਣ ਤੋਂ ਪੂਰੀ ਤਰ੍ਹਾਂ ਅਸਮਰਥ ਗਰੀਬ ਵਿਅਕਤੀ ਦੀ ਮਦਦ ਲਈ ਅਪੀਲ

ਅਮ੍ਰਿਤਪਾਲ ਸਿੰਘ

(ਸਮਾਜ ਵੀਕਲੀ)- ਜਦ ਜਦ ਵੀ ਕਿਸੇ ਗਰੀਬ ਤੇ ਕਿਸੇ ਬਿਮਾਰੀ ਕਾਰਨ ਕੋਈ ਮੁਸੀਬਤ ਪਈ ਹੈ ਤਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਸਭ ਤੋਂ ਪਹਿਲਾਂ ਉਸ ਗਰੀਬ ਦੀ ਮਦਦ ਕੀਤੀ ਹੈ।

ਇਸ ਤਰਾਂ ਹੀ ਅੱਜ ਪਿੰਡ ਖੁੱਡੀ ਕਲਾਂ ਦੇ ਅਮਿ੍ਤਪਾਲ ਸਿੰਘ ਨੂੰ ਮਦਦ ਦੀ ਜ਼ਰੂਰਤ ਹੈ, ਜੋ ਕਿ ਦਿਮਾਗੀ ਤੋਰ ਤੇ ਬਿਮਾਰ ਹੈ ਨਾਲ ਹੀ ਅਮਿ੍ਤਪਾਲ ਨੂੰ ਹੋਰ ਸਰੀਰਕ ਪ੍ਰੇਸ਼ਾਨੀਆਂ ਹਨ ਜਿਨ੍ਹਾਂ ਕਾਰਨ ਉਸ ਨੂੁੰ ਸਮੇਂ ਸਮੇਂ ਤੇ ਦੋਰੇ ਪੈਂਦੇ ਰਹਿੰਦੇ ਹਨ ਜਿਸ ਤੋਂ ਬਾਅਦ ਕਿ ਉਸ ਨੂੰ ਕਈ ਕਈ ਦਿਨ ਹਸਪਤਾਲ ਵਿੱਚ ਦਾਖਲ ਰੱਖਣਾ ਪੈਂਦਾ ਹੈ ਜਿਸ ਤੇ ਕਾਫੀ ਖਰਚ ਹੁੰਦਾ ਹੈ, ਜਦਕਿ ਘਰ ਵਿੱਚ ਕਮਾਉਣ ਵਾਲਾ ਕੋਈ ਨਹੀ ਹੈ ਕਿਉਕੀ ਅਮ੍ਰਿਤਪਾਲ ਦੇ ਮਾਤਾ ਪਿਤਾ ਦੀ ਮੋਤ ਹੋ ਚੁੱਕੀ ਹੈ।

ਅਮ੍ਰਿਤਪਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦਾ ਹੈ ਕਿਉਕੀ ਉਸ ਦੀ ਬਾਂਹ ਵੀ ਕੱਟੀ ਹੋਈ ਹੈ, ਜਿਸ ਕਾਰਨ ਉਹ ਕੋਈ ਵੀ ਜੋਰ ਦਾ ਕੰਮ ਨਹੀਂ ਕਰ ਸਕਦਾ ਅਤੇ ਹੋਰ ਤਾਂ ਹੋਰ ਬਾਹ ਨਾ ਹੋਣ ਕਾਰਨ ਕਾਫੀ ਤਕਲੀਫਾ ਦਾ ਸਾਹਮਣਾ ਅਮ੍ਰਿਤਪਾਲ ਨੂੰ ਆਪਣੀ ਰੋਜਾਨਾ ਜਿੰਦਗੀ ਵਿੱਚ ਕਰਨਾ ਪੈਦਾ ਹੈ ।

ਇਸਦੇ ਨਾਲ ਨਾਲ ਉਸ ਕੋਲ ਰਹਿਣ ਲਈ ਕੋਈ ਪੱਕਾ ਮਕਾਨ ਨਹੀਂ ਹੈ ‘ਸਿਰਫ ਹੈ ਤਾਂ ਇੱਕ ਵਿਹੜੇ ਦਾ ਖਾਲੀ ਪਲਾਟ ਜਿਸ ਵਿੱਚ ਉਸ ਦਾ ਇੱਕ ਕੱਚਾ ਜਿਹਾ ਹੈ ਜਿਸ ਦੀ ਵੀ ਹਾਲਤ ਖਰਾਬ ਹੀ ਹੈ।

ਅਮ੍ਰਿਤਪਾਲ ਦੀ ਸਮੇ ਸਮੇ ਤੇ ਆਉਣ ਵਾਲੀ ਦਵਾਈ ਤੇ ਹਸਪਤਾਲ ਵਿੱਚ ਦਾਖਲ ਕਰਨ ਸਮੇੰ ਹੋਣ ਵਾਲਾ ਖਰਚ ਬਹੁਤ ਜਿਆਦਾ ਹੈ ਕਿਉਕੀ ਉਸ ਦਾ ਇਲਾਜ ਪੀ:ਜੀ:ਆਈ ਚੰਡੀਗੜ ਤੋ ਚੱਲ ਰਿਹਾ ਹੈ ਜੋ ਕਿ ਕਾਫੀ ਮਹਿੰਗਾ ਹੈ ਜਿਸ ਤੋ ਕਿ ਅਮ੍ਰਿਤਪਾਲ ਪੂਰੀ ਤਰਾਂ ਅਸਮਰੱਥ ਹੈ, ਹੁਣ ਲੋੜ ਹੈ ਕਿ ਕੋਈ ਇਸ ਗਰੀਬ ਦੀ ਅੱਗੇ ਆ ਕੇ ਬਾਂਹ ਫੜੇ ਕਿਉਂਕੀ ਪਹਿਲਾਂ ਅਮ੍ਰਿਤਪਾਲ ਦੇ ਮਾਤਾ -ਪਿਤਾ ਦੀ ਮੋਤ ਵੀ ਸਹੀ ਡਾਕਟਰੀ ਇਲਾਜ ਨਾ ਮਿਲਣ ਕਰਕੇ ਹੀ ਹੋਈ ਹੈ ਤੇ ਹੁਣ ਅਮ੍ਰਿਤਪਾਲ ਦੀ ਦੇਖਭਾਲ ਉਸਦੀ ਭੈਣ ਹੀ ਕਰਦੀ ਹੈ ।
ਸੋ ਹੁਣ ਲੋੜ ਹੈ ਕਿ ਕੋਈ ਇਸ ਗਰੀਬ ਦੀ ਮਦਦ ਕਰੇ ਤਾਂ ਜੋ ਸਹੀ ਇਲਾਜ ਹੋ ਸਕੇ ਤੇ ਅਮ੍ਰਿਤਪਾਲ ਸਾਰੀਆਂ ਸਰੀਰਕ ਪਰੇਸਾਨੀਆਂ ਤੇ ਬਿਮਾਰੀਆਂ ਤੋ ਨਿਜਾਤ ਪਾ ਸਕੇ।

ਜੋ ਵੀ ਵੀਰ/ ਭੈਣ ਅਮ੍ਰਿਤਪਾਲ ਸਿੰਘ ਦੀ ਮਦਦ ਕਰਨਾ ਚਾਹੁਣ ਤਾ ਆਪ ਜੀ ਅਮ੍ਰਿਤਪਾਲ ਦੀ ਭੈਣ ਨਾਲ +91-62394-83392
ਤੇ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

Previous articleਸਾਕਾ ਨਨਕਾਣਾ ਸਾਹਿਬ
Next articleGrand parenting is a journey of love requiring flexibility, adaptability, patience and commitment