(ਸਮਾਜ ਵੀਕਲੀ)
।।ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।।
ਜਦ- ਜਦ ਵੀ ਕਿਸੇ ਗਰੀਬ ਤੇ ਕਿਸੇ ਬਿਮਾਰੀ ਕਾਰਨ ਕੋਈ ਮੁਸੀਬਤ ਪਈ ਹੈ, ਤਾਂ ਦੇਸ ਵਿਦੇਸ ਵਸਦੇ ਸਿੱਖ ਸੰਗਤਾਂ ਨੇ ਸਭ ਤੋ ਪਹਿਲਾ ਉਸ ਗਰੀਬ ਦੀ ਮਦਦ ਕੀਤੀ ਹੈ। ਇਸ ਤਰਾਂ ਹੀ ਅੱਜ ਪਿੰਡ ਖੁੱਡੀ ਕਲਾਂ ਦੇ ਅਮ੍ਰਿਤਪਾਲ ਸਿੰਘ ਨੂੰ ਮਦਦ ਦੀ ਬਹੁਤ ਜਰੂਰਤ ਹੈ ਜੋ ਕਿ ਦਿਮਾਗੀ ਤੋਰ ਤੇ ਬਿਮਾਰ ਹੈ ਅਤੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੂੰ ਹੋਰ ਸਰੀਰਕ ਪਰੇਸਾਨੀਆ ਹਨ ਜਿਨਾਂ ਕਾਰਨ ਉਸ ਨੂੰ ਸਮੇ ਸਮੇਂ ਤੇ ਦੌਰੇ ਪੈਦੇ ਰਹਿੰਦੇ ਹਨ ਜਿਸ ਤੋ ਬਾਅਦ ਕਿ ਉਸ ਨੂੰ ਕਈ ਕਈ ਦਿਨ ਹੋਸ ਨਹੀ ਆਉਂਦਾ ਤੇ ਅਮ੍ਰਿਤਪਾਲ ਨੂੰ ਕਈ ਕਈ ਦਿਨ ਹਸਪਤਾਲ ਵਿੱਚ ਦਾਖਲ ਰੱਖਣਾ ਪੈਂਦਾ ਹੈ ਜਿਸ ਤੇ ਕੀ ਕਾਫੀ ਖਰਚ ਹੁੰਦਾ ਹੈ, ਜਦਕਿ ਘਰ ਵਿੱਚ ਕਮਾਉਣ ਵਾਲਾ ਕੋਈ ਨਹੀ ਹੈ ਕਿਉਂ ਕੀ ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ। ਅਮ੍ਰਿਤ ਪਾਲ ਸਿੰਘ ਦੀ ਮਾਲੀ ਹਾਲਤ ਮਾਤਾ -ਪਿਤਾ ਦੇ ਨਾ ਹੋਣ ਕਾਰਨ ਬਹੁਤ ਖ਼ਰਾਬ ਹੈ।
ਅਮ੍ਰਿਤਪਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ, ਸੇਵਾ ਕਰਦਾ ਰਹਿੰਦਾ ਹੈ ਕਿਉਂ ਕੀ ਦਿਮਾਗੀ ਤੌਰ ਤੇ ਬਿਮਾਰ ਹੋਣ ਦੇ ਨਾਲ ਨਾਲ ਉਸ ਦੀ ਇੱਕ ਬਾਂਹ ਵੀ ਕੱਟੀ ਹੋਈ ਹੈ, ਜਿਸ ਕਾਰਨ ਉਹ ਕੋਈ ਕੰਮ ਵੀ ਨਹੀਂ ਕਰ ਸਕਦਾ ਅਤੇ ਹੋਰ ਕੋਈ ਰੋਗ ਹਨ ਤੇ ਬਾਂਹ ਨਾ ਹੋਣ ਕਾਫੀ ਤਕਲੀਫ ਆਉਂਦੀ ਹੈ।
ਇਸ ਦੇ ਨਾਲ ਨਾਲ ਉਸ ਕੋਲ ਰਹਿਣ ਲਈ ਕੋਈ ਮਕਾਨ ਵੀ ਨਹੀਂ ਹੈ, ਸਿਰਫ ਹੈ ਤਾਂ ਇੱਕ ਵਿਸਵੇ ਦਾ ਖਾਲੀ ਪਲਾਟ ਜਿਸ ਵਿੱਚ ਉਸ ਦਾ ਕਮਰਾ ਪਾਉਣ ਦੀ ਜਰੂਰਤ ਹੈ ।
ਅਮ੍ਰਿਤਪਾਲ ਦੀ ਦੇਖਭਾਲ ਉਸ ਦੀ ਭੈਣ ਹੀ ਕਰਦੀ ਹੈ। ਅਮ੍ਰਿਤਪਾਲ ਦਾ ਇਲਾਜ ਕਰਵਾਉਣ ਲਈ ਅਤੇ ਉਸ ਨੂੰ ਇੱਕ ਕਮਰਾ ਪਾ ਕੇ ਦੇਣ ਲਈ ਮਦਦ ਦੀ ਜਰੂਰਤ ਹੈ।
ਅਮ੍ਰਿਤਪਾਲ ਦੀ ਸਮੇਂ ਸਮੇਂ ਤੇ ਆਉਣ ਵਾਲੀ ਦਵਾਈ ਤੇ ਹਸਪਤਾਲ ਵਿੱਚ ਦਾਖਲ ਕਰਨ ਸਮੇੰ ਹੋਣ ਵਾਲਾ ਖਰਚਾ ਬਹੁਤ ਜਿਆਦਾ ਹੈ ਕਿਉਕੀ ਅਮ੍ਰਿਤਪਾਲ ਸਿੰਘ ਦਾ ਇਲਾਜ ਪੀ-ਜੀ ਆਈ ਚੰਡੀਗੜ੍ਹ ਤੋ ਚੱਲ ਰਿਹਾ ਹੈ ਜੋ ਕਿ ਕਾਫੀ ਮਹਿੰਗਾ ਹੈ ਜਿਸ ਤੋ ਕਿ ਅਮ੍ਰਿਤਪਾਲ ਸਿੰਘ ਪੂਰੀ ਤਰਾਂ ਅਸਮਰੱਥ ਹੈ, ਹੁਣ ਲੋੜ ਹੈ ਕਿ ਕੋਈ ਇਸ ਗਰੀਬ ਦੀ ਅੱਗੇ ਆ ਕੇ ਬਾਂਹ ਫੜੇ ਤਾਂ ਜੋ ਇਸ ਗਰੀਬ ਦੀ ਜੁਨ ਸੁਧਰ ਸਕੇ। ਸੋ ਗੁਰ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਅਮ੍ਰਿਤਪਾਲ ਸਿੰਘ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਸਹੀ ਤੇ ਚੰਗਾ ਇਲਾਜ ਹੋ ਸਕੇ ਤੇ ਨਾਲ ਹੀ ਉਸ ਨੂੰ ਸਰੀਰਕ ਪ੍ਰੇਸ਼ਾਨੀਆਂ ਤੋਂ ਭਾਵ ਬਿਮਾਰੀ ਤੋਂ ਰਾਹਤ ਮਿਲ ਸਕੇ ਤੇ ਉਸ ਦੇ ਰਹਿਣ ਲਈ ਇੱਕ ਕਮਰਾ ਬਣਾਇਆ ਜਾ ਸਕੇ।
ਜੋ ਵੀ ਅਮ੍ਰਿਤਪਾਲ ਸਿੰਘ ਦੀ ਮਦਦ ਕਰਨੀ ਚਾਹੁੰਦੇ ਹਨ, ਉਹ ਅਮ੍ਰਿਤਪਾਲ ਸਿੰਘ ਦੀ ਭੈਣ ਨਾਲ +91 6239 483 392.
ਤੇ ਸੰਪਰਕ ਕਰਕੇ ਅਮ੍ਰਿਤਪਾਲ ਸਿੰਘ ਦੀ ਮਦਦ ਕਰ ਸਕਦੇ ਹਨ।
??ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥??