ਬਗਦਾਦ – ਇਰਾਕੇ ਦੇ ਮੌਸੂਲ ‘ਚ ਦਜਲਾ (ਟ੍ਰਿਗਿਸ) ਨਦੀ ‘ਚ ਕਿਸ਼ਤੀ ਪਲਟਣ ਕਾਰਨ 94 ਲੋਕਾਂ ਦੀ ਮੌਤ ਦੀ ਖਬਰ ਹੈ। ਮ੍ਰਿਤਕਾਂ ‘ਚ ਜ਼ਿਆਦਾਤਰ ਅੋਰਤਾਂ ਤੇ ਬੱਚੇ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਇਹ ਲੋਕ ਵੀਰਵਾਰ ਦੇ ਦਿਨ ਦਜਲਾ ਨਦੀ ਕੋਲ ਇੱਕ ਜਗ੍ਹਾ ‘ਤੇ ਨਵਰੋਜ (ਇਰਾਨੀਅਨ ਨਵਾਂ ਸਾਲ) ਮਨਾਉਣ ਜਾ ਰਹੇ ਸਨ। ਹਾਦਸੇ ਦੀ ਵਜ੍ਹਾ ਕਿਸ਼ਤੀ ‘ਚ ਜ਼ਿਆਦਾ ਲੋਕਾਂ ਦੇ ਸਵਾਰ ਹੋਣਾ ਦੱਸਿਆ ਜਾ ਰਿਹਾ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਿਸ਼ਤੀ ‘ਚੋਂ ੫੫ ਲੋਕਾਂ ਨੂੰ ਬਚਾ ਲਿਆ ਗਿਆ ਸੀ, ਜਦਕਿ 19 ਬੱਚਿਆਂ ਅਤੇ 61 ਔਰਤਾਂ ਦੀ ਮੌਤ ਹੋ ਗਈ ਸੀ।
ਇਸ ਘਟਨਾ ਤੋਂ ਬਾਅਦ ਇਰਾਕ ਦੇ ਪ੍ਰਧਾਨ ਮੰਤਰੀ ਨੇ ਤਿੰਨ ਦਿਨ ਦਾ ਕੌਮੀ ਸ਼ੋਕ ਘੋਸ਼ਿਤ ਕੀਤਾ ਹੈ। ਇਸਦੇ ਨਾਲ ਹੀ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ।