(ਸਮਾਜ ਵੀਕਲੀ)
ਜਾ ਮੰਦਰ ਵਿੱਚ ਮੈਂ ਅੱਲਾ ਅੱਲਾ ਬੋਲਿਆ
ਆਪਣੀ ਜ਼ਿੰਦਗੀ ਦਾ ਹਰ ਵਰਕਾ ਖੋਲਿਆ।
ਧਿਆਇਆ ਰਾਮ ਮੈਂ ਜਾ ਗੁਰਦੁਆਰੇ ਵਿੱਚ
ਸਾਹਮਣੇ ਗੁਰੂ ਦੇ ਦੁੱਖ ਆਪਣਾ ਬੋਲਿਆ ।
ਬੇਸਮਝ ਮੈਂ ਜ਼ਿੰਦਗੀ ਦੇ ਰੰਗਾਂ ਦੇ ਅਰਥਾਂ ਤੋਂ
ਜਾਂ ਵਿੱਚ ਮਸਜਿਦ ਮੈਂ ਕੁਰਾਨ ਦਾ ਪੰਨਾ ਫੋਲਿਆ ।
ਥੱਕ ਹਾਰ ਮੈਂ ਟੁੱਟ ਗਿਆ ਜ਼ਿੰਦਗੀ ਦੇ ਸਭ ਮੋੜਾਂ ਤੋਂ
ਧਰਮ ਦੇ ਠੇਕੇਦਾਰਾਂ ਪੈਸਿਆਂ ਨਾਲ ਮੈਨੂੰ ਤੋਲਿਆ।
ਛੱਡ ਮੀਤ ਕਿਉਂ ਬਣਨ ਇਨਸਾਨ ਲੱਗਿਆਂ
ਹੈਵਾਨ ਬਣ ਹਰ ਕਿਸੇ ਜੈ ਜੈ ਕਾਰ ਬੋਲਿਆ ।
ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9417545100