ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ ): ਕਿਸਾਨ ਮਜ਼ਦੂਰ ਏਕਤਾ ਲਈ ਸਾਰੇ ਆਪਣੇ ਆਪਣੇ ਤਰੀਕੇ ਨਾਲ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਾ,ਉਹਥੇ ਹੀ ਰਾਈਟਰ ਕਲਾਕਾਰ ਵੀ ਆਪਣਾ ਬਣਦਾ ਹਿੱਸਾ ਪਾਈ ਜਾਂਦੇ ਹਨ,ਸਾਡੇ ਪਰਮ ਮਿੱਤਰ ਨਿਰਮਲ ਸਿੱਧੂ ਤੇ ਪੱਮਾ ਡੂੰਮੇਵਾਲ ਇਕ ਬਹੁਤ ਵੱਡਾ ਟ੍ਰੈਕ ਕਿਰਸਾਨੀ ਸੰਘਰਸ਼ ਨਾਲ ਸੰਬਿਧਤ ਆਪ ਸਭ ਦੀ ਸੇਵਾ ਚ ਭੇਟ ਕਰ ਰਹੇ ਹਾ,ਇਸ ਨੂੰ ਤਿਆਰ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ ਮਿਸਟਰ ਬੱਲੀ ਕਲਸੀ ਹੋਲੈਡ ਤੇ ਵੀਡੀਉ ਕੀਤੀ ਹੈ ਸ੍ਰੀ ਗੁਰਮੀਤ ਦੁੱਗਲ ਨੇ,ਇਸ ਗੀਤ ਨੂੰ ਮੋਤੀਆ ਦੀ ਮਾਲਾਂ ਵਿੱਚ ਪਰੋਇਆ ਹੈ ਮੇਰੇ ਛੋਟੇ ਵੀਰ ਤੇ ਕਲਮ ਦੇ ਧਨੀ ਸ: ਅਮਨਦੀਪ ਸਿੰਘ ਕਾਲਕਟ ਨੇ ,ਵੀਰ ਨੇ ਕਿਆ ਲਫ਼ਜ਼ ਲਿੱਖੇ ਨੇ ਤੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਸੁਰਾਂ ਦੇ ਬਾਦਸ਼ਾਹ ਉਸਤਾਦ ਨਿਰਮਲ ਸਿੱਧੂ ਜੀ ਨੇ ਤੇ ਫਿਰ ਇਸ ਗੀਤ ਨੂੰ ਗਾਇਆ ਹੈ ਸਾਡੇ ਸਾਰਿਆ ਦੇ ਹਰਮਨ ਪਿਆਰੇ ਤੇ ਖ਼ਾਸ ਕਰਕੇ ਮੇਰੇ ਬਹੁਤ ਫੈਵਰਟ ਪੱਮਾ ਡੂੰਮੇਵਾਲ ਤੇ ਨਿਰਮਲ ਸਿੱਧੂ ਜੀ ਨੇ ਕਿਆ ਸੁਰਾਂ ਵਾਲੇ ਵੱਟ ਕੱਢੇ ਨੇ,ਇਸ ਗੀਤ ਨੂੰ ਪੂਰੀ ਦੁਨੀਆ ਕੁ ਦਿਨਾਂ ਵਿੱਚ ਰਲੀਜ ਕੀਤਾ ਜਾਵੇਗਾ।
ਸੋ ਸਾਰਿਆ ਨੂੰ ਬੇਨਤੀ ਹੈ ਕਿ ਇਸ ਗੀਤ ਨੂੰ ਪੂਰਾ ਸੁੱਣੋ ਤੇ ਫਿਰ ਲਾਈਕ ਤੇ ਸ਼ੇਅਰ ਤੁਸੀਂ ਆਪੇ ਕਰ ਦੇਣਾ ਹੈ,ਦਾਸ ਰੇਸ਼ਮ ਭਰੋਲੀ ਨਿਰਮਲ ਸਿੱਧੂ ,ਪੱਮਾ ਡੂੰਮੇਵਾਲ ਤੇ ਖ਼ਾਸ ਤੋਰ ਤੇ ਦਿਲ ਦੀਆ ਗਹਿਰਾਈਆਂ ਚੋ ਅਮਨ ਕਾਲਕਟ ਨੂੰ ਵਧਾਈ ਦਿੰਦਾ ਹਾਂ ,ਇਸ ਤਰਾਂ ਦੇ ਗੀਤ ਜੋ ਸਮਾਜ ਨੂੰ ਚੰਗੇ ਪਾਸੇ ਲਾਉਣ ਮਾਰਕੀਟ ਵਿੱਚ ਆਉਣੇ ਚਾਹੀਦੇ ਆ,ਸੋ ਇਕ ਵਾਰ ਫਿਰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਜੀ ,ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ।