(ਸਮਾਜ ਵੀਕਲੀ)
ਦਿਨਾਂ ਵਿੱਚ ਬਣਦੇ ਇਤਹਾਸ ਨਹੀਂ
ਲੱਗ ਕਈ ਸਾਲ ਜਾਂਦੇ ਨੇ ,
ਕਦਮ ਕਦਮ ਕਰ ਅੱਗੇ ਤੁਰੀਏ
ਰਾਹ ਕਈ ਹੋ ਪਾਰ ਜਾਂਦੇ ਨੇ ।।
ਇਹ ਕੌਮ ਏ ਅਣਖੀ ਸ਼ੇਰਾ ਦੀ
ਹੱਕਾ ਲਈ ਜਿੱਤਣਾ ਜਾਣਦੇ ਨੇ ,
ਤੂੰ ਸੋਚ ਸਮਝ ਕੇ ਬੋਲ ਸਰਕਾਰੇ
ਮਾੜੀ ਹੁੰਦੀ , ਜੋਂ ਸਾਨੂੰ ਨਾ ਪਛਾਣਦੇ ਨੇ ।।
ਨਾ ਸੋਚੀ ਤੂੰ ਭੁੱਖੇ ਮਰ ਜਾਵਾਂਗੇ
ਤੇਰੇ ਸ਼ਹਿਰ ਵੀ ਲੰਗਰ ਸਾਡੇ ਚਲਦੇ ਨੇ ,
ਹਥਿਆਰ ਵੀ ਆਉਂਦੇ ਚਲਾਉਣੇ ਹੱਥਾਂ ਨੂੰ
ਜਿਹਨਾਂ ਨਾਲ ਖੇਤ ਵਾਹੁੰਦੇ ਹੱਲ ਨੇ ।।
ਨਿਸ਼ਚਿਤ ਏ ਜਿੱਤ ਅਸਾਡੀ
ਤੂੰ ਖਲੋਅ ਕੇ ਦੇਖ ਲੈ ,
ਛੱਡ ਮੁੜ ਆਵਾਂਗੇ ਸ਼ਹਿਰ ਤੇਰਾ
ਕਹਿ ਨਾਨਕ ਤੂੰ ਮੱਥਾ ਟੇਕ ਲੈ ।।
– ਮਨਪ੍ਰੀਤ ਕੌਰ
ਫਫੜੇ ਭਾਈ ਕੇ ( ਮਾਨਸਾ )
9914737211