(ਸਮਾਜ ਵੀਕਲੀ)
ਰਾਤੀਂ ਸੁਪਨੇ ਚ ਮੇਰੇ,
ਇਕ ਫਰਿਸ਼ਤਾ ਆਇਆ,
ਜਾਣੀ ਉਸ ਨੇ ਮੈਨੂੰ ਆਪ ਜਗਾਇਆ।
ਪੁੱਛਦਾ ਸੀ ਮੈਨੂੰ ਦੁਨੀਆਂ ਕਿਵੇਂ ਦੀ?
ਮੈਂ ਵੀ ਦੱਸ ਤੀ ਕਹਾਣੀ ਸਿਰੇ ਦੀ,
ਉਸ ਨੂੰ ਸੀ ਤਾਂਘ ਦੁਨੀਆਂ ਦੇਖਣੇ ਦੀ, ਮੈਂ ਵੀ ਉਸ ਨੂੰ ਦੁਨੀਆਂ ਦਾ ਰੂਪ ਦਿਖਾਇਆ,
ਰਾਤੀਂ ਸੁਪਨੇ ਚ ਮੇਰੇ,
ਇਕ ਫਰਿਸ਼ਤਾ ਆਇਆ,
ਜਾਣੀ ਉਸ ਨੇ ਮੈਨੂੰ ਆਪ ਜਗਾਇਆ।
ਕੁਝ ਦੂਰ ਗਏ ਨਜ਼ਰੀ ਆਇਆ, ਫੁੱਟਪਾਥ ਤੇ ਮਾਵਾਂ ਨੇ ਬੱਚਿਆਂ ਨੂੰ ਸੁਲਾਇਆ,
ਉਸ ਨੇ ਪੁੱਛਿਆ ਇਹ ਕੀ ਭਾਣਾ ਵਰਤਾਇਆ?
ਮੈਂ ਦੱਸਿਆ ਇਨ੍ਹਾਂ ਨੂੰ ਰੋਟੀ ਨੇ ਮਜ਼ਬੂਰ ਬਣਾਇਆ,
ਉਸ ਨੇ ਇਕ ਜਾਦੂ ਚਲਾਇਆ, ਸਾਰਿਆਂ ਨੂੰ ਇਕ ਘਰ ਬਣਾਇਆ,
ਰਾਤੀਂ ਸੁਪਨੇ ਚ ਮੇਰੇ,
ਇਕ ਫਰਿਸ਼ਤਾ ਆਇਆ,
ਜਾਣੀ ਉਸ ਨੇ ਮੈਨੂੰ ਆਪ ਜਗਾਇਆ।
ਉੱਡਦੇ ਉੱਡਦੇ ਅਸੀਂ ਜਾ ਰਹੇ ਸੀ, ਪਰਬਤ ,ਪਹਾੜ ਨਜ਼ਰ ਆ ਰਹੇ ਸੀ, ਅੱਗੇ ਗਏ ਕੁਝ ਸੜਕ ਤੇ ਬੈਠੇ ਨਜ਼ਰ ਆਏ, ਉਸ ਨੇ ਪੁੱਛਿਆ ਇਹ ਕਿਉਂ ਬਿਠਾਏ ?
ਮੈਂ ਕਿਹਾ ਇਹ ਬੇਰੁਜ਼ਗਾਰ ਅਧਿਆਪਕ ਜਿਹੜੇ ਰੁਜ਼ਗਾਰ ਦੇ ਸਤਾਏ,
ਤਾਹੀਂ ਦਿਨ ਰਾਤ ਇਹ ਇੱਥੇ ਆਏ, ਉਸ ਨੇ ਕੁਝ ਮੰਤਰ ਪੁਕਾਰਿਆ,
ਸਭ ਦਾ ਉਸ ਨੇ ਕਸ਼ਟ ਉਤਾਰਿਆ, ਸਭਨਾਂ ਦੇ ਹੱਥ ਨੌਕਰੀ ਪੱਤਰ,
ਸਭਨਾਂ ਨੇ ਖੁਸ਼ੀ ਚ ਭੰਗੜਾ ਪਾਇਆ, ਰਾਤੀਂ ਸੁਪਨੇ ਚ ਮੇਰੇ,
ਇਕ ਫਰਿਸ਼ਤਾ ਆਇਆ,
ਜਾਣੀ ਉਸ ਨੇ ਮੈਨੂੰ ਆਪ ਜਗਾਇਆ।
ਅੱਗੇ ਗਏ ਤਾਂ ਬਜ਼ੁਰਗ ਪਏ ਨੇ,
ਟਰਾਲੀਆਂ, ਟਰੱਕਾਂ ਵਿੱਚ ਸੁੱਤੇ ਪਏ ਨੇ,
ਉਸ ਨੇ ਪੁੱਛਿਆ ਇਸ ਉਮਰੇ ਕਿਉਂ ਬਜ਼ੁਰਗ ਬਾਹਰ ਨਿਕਲੇ ਨੇ ?
ਮੈਂ ਦੱਸਿਆ ਇੱਥੇ ਇਨ੍ਹਾਂ ਨੇ ਧਰਨੇ ਲਗਾਏ ਨੇ,
ਹੱਕਾਂ ਲਈ ਇਨ੍ਹਾਂ ਨੇ ਨਾਅਰੇ ਬੁਲੰਦ ਲਗਾਏ ਨੇ,
ਪਰ ਫਿਰ ਵੀ ਸਰਕਾਰ ਨੇ ਕਾਲੇ ਕਾਨੂੰਨ ਨਾ ਭਜਾਏ ਨੇ,
ਉਸ ਨੇ ਆਪਣਾ ਹੱਥ ਹਵਾ ‘ਚ ਮਾਰਿਆ,
ਡਰ ਕੇ ਸਰਕਾਰ ਨੇ ਕਾਲੇ ਕਾਨੂੰਨ ਨੂੰ ਅੱਗ ਲਾਇਆ,
ਰਾਤੀਂ ਸੁਪਨੇ ‘ਚ ਮੇਰੇ,
ਇੱਕ ਫਰਿਸ਼ਤਾ ਆਇਆ,
ਜਾਣੀ ਉਸ ਨੇ ਮੈਨੂੰ ਆਪ ਜਗਾਇਆ।
ਸਵੇਰ ਜਦੋਂ ਅੱਖ ਮੈਂ ਖੋਲ੍ਹੀ,
ਉਹ ਫਰਿਸ਼ਤਾ ਕਿਤੇ ਨਜ਼ਰ ਨਾ ਆਇਆ,
ਮੈਂ ਖਿੜਕੀ ਖੋਲ੍ਹ ਬਾਹਰ ਜਦੋਂ ਤੱਕਿਆ, ਸਭ ਉਸੇ ਤਰ੍ਹਾਂ ਮੈਂ ਪਾਇਆ,
ਦਿਲ ਨੇ ਮੈਨੂੰ ਆਪ ਸੁਣਾਇਆ,
ਕਾਸ਼!ਫਰਿਸ਼ਤਾ ਹੁੰਦਾ ਸੱਚੀ ‘ਚ ਆਇਆ,
ਹੁੰਦਾ ਦੁਨੀਆਂ ਦਾ ਉਹਨੇ ਸਾਰਾ ਦਰਦ ਮਿਟਾਇਆ।
ਰਾਤੀਂ ਸੁਪਨੇ ‘ਚ ਮੇਰੇ,
ਇੱਕ ਫਰਿਸ਼ਤਾ ਆਇਆ,
ਜਾਣੀ ਉਸ ਨੇ ਮੈਨੂੰ ਆਪ ਜਗਾਇਆ।
ਨਮਨਪ੍ਰੀਤ ਕੌਰ
ਬੀ.ਏ.ਭਾਗ ਦੂਜਾ
ਸਰਕਾਰੀ ਕਾਲਜ ਮਲੇਰਕੋਟਲਾ
ਪਿੰਡ ਕਿਸ਼ਨਪੁਰਾ