ਇਕ ਆਮ ਆਦਮੀ ਦੀ ਜ਼ਿੰਦਗੀ ਦੇ ਆਪਣੇ ਹੀ ਮਸਲੇ ਹਨ।ਉਹ ਆਪਣੇ ਆਪ ਵਿੱਚ ਹੀ ਖਾਸ ਹੁੰਦਾ ਹੈ।ਜ਼ਿੰਦਗੀ ਵਿੱਚ ਪਾਉਣ ਵਾਲੇ ਉਤਾਰ ਚੜ੍ਹਾਅ ਉਸ ਨੂੰ ਹਰ ਵੇਲੇ ਉਲਝਾਈ ਰੱਖਦੇ ਹਨ।ਕੋਈ ਨਾ ਕੋਈ ਮਸਲਾ ਉਸ ਦੇ ਸਾਹਮਣੇ ਖੜ੍ਹਾ ਹੀ ਰਹਿੰਦਾ ਹੈ ਫਿਰ ਪੈਸਿਆਂ ਨਾਲ ਸਬੰਧਿਤ ਹੋਵੇ ਜਾਂ ਭਾਵਨਾਵਾਂ ਨਾਲ।
ਆਮ ਆਦਮੀ ਨੂੰ ਇਹ ਲੱਗਦਾ ਹੈ ਜੋ ਸਾਰੀ ਜ਼ਿੰਦਗੀ ਉਲਝਿਆ ਰਹਿੰਦਾ ਹੈ।ਉਸ ਦੇ ਸਾਹਮਣੇ ਅਨੇਕਾਂ ਸਮੱਸਿਆਵਾਂ ਹੁੰਦੀਆਂ ਹਨ ਜਿਹੜੀਆਂ ਉਸ ਲਈ ਬਹੁਤ ਖਾਸ ਹੁੰਦੀਆਂ ਹਨ।ਇਸ ਲਈ ਤਿੰਨ ਟਾਈਮ ਦੀ ਰੋਟੀ ਦਾ ਜੁਗਾੜ ਕਰਨਾ ਔਖਾ।ਕਿਸੇ ਲਈ ਕਿਸੇ ਵਿਆਹ ਤੇ ਜਾਣ ਲਈ ਤਿਆਰੀ ਕਰਨਾ।ਆਮ ਆਦਮੀ ਕੋਲ ਦਿਖਾਵੇ ਲਈ ਟਾਈਮ ਨਹੀਂ ਹੁੰਦਾ।ਨਾ ਹੀ ਉਹ ਕੋਸ਼ਿਸ਼ ਕਰਦਾ ਹੈ ਦਿਖਾਵਾ ਕਰਨ ਦੀ।ਉਸ ਦੀ ਜ਼ਿੰਦਗੀ ਤੇ ਆਪਣੇ ਹੀ ਲੁਤਫ ਹਨ।ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਹੀ ਖੁਸ਼ੀ ਮਹਿਸੂਸ ਕਰਦਾ ਹੈ।ਯਕੀਨ ਜਾਣੋ ਖੁਸ਼ੀ ਹੁੰਦੀ ਵੀ ਛੋਟੀਆਂ ਚੀਜ਼ਾਂ ਵਿਚ ਹੀ ਹੈ।ਜਦੋਂ ਕਿਸੇ ਮਹੀਨੇ ਕੋਲ ਕੁਝ ਪੈਸੇ ਬਚ ਜਾਣ ਉਹ ਆਪਣੀ ਕੋਈ ਇੱਛਾ ਪੂਰੀ ਕਰਨ ਬਾਰੇ ਸੋਚਦਾ ਹੈ ਇਸ ਤੋਂ ਵੱਡੀ ਸ਼ਾਇਦ ਕੋਈ ਪ੍ਰਾਪਤੀ ਹੀ ਨਹੀਂ ਹੋ ਸਕਦੀ।ਥੋੜ੍ਹਾ ਜਿਹਾ ਬਣ ਸੰਵਰ ਕੇ ਉਹ ਆਪਣੇ ਆਪ ਨੂੰ ਖਾਸ ਮਹਿਸੂਸ ਕਰਦਾ ਹੈ।
ਜੇਕਰ ਕੁਝ ਸਰਦਾ ਪੁੱਜਦਾ ਬੰਦਾ ਉਸ ਦਾ ਦੋਸਤ ਬਣ ਜਾਵੇ ਤਾਂ ਉਹ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ।ਉਸ ਗਲਤ ਹੈ ਕਿ ਉਸ ਦੀ ਪਹੁੰਚ ਬਹੁਤ ਵਧ ਗਈ ਹੈ।ਲੂਣ ਤੇ ਲੱਕੜੀਆਂ ਵਿੱਚ ਉਲਝੇ ਜਦੋਂ ਕੀਤੀ ਇਸ ਸਮਾਗਮ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਸਦੀ ਖੁਸ਼ੀ ਹੱਦ ਤੋਂ ਵੱਧ ਹੁੰਦੀ ਹੈ।ਕਿਸੇ ਸਮਾਗਮ ਵਿੱਚ ਆ ਕੇ ਭੋਜਨ ਦਾ ਸਭ ਤੋਂ ਵੱਧ ਅਨੰਦ ਆਮ ਆਦਮੀ ਹੀ ਲੈਂਦਾ ਹੈ।ਉਸ ਦੀ ਜ਼ਿੰਦਗੀ ਵਿਚ ਇਹ ਫਿੱਕੀਆਂ ਫਿੱਕੀਆਂ ਗੱਲਾਂ ਨਹੀਂ ਹੁੰਦੀਆਂ ਜਿਵੇਂ ਫਿੱਕੀ ਚਾਹ,ਅੌਰਗੈਨਿਕ ਖਾਣਾ।ਉਸ ਦੀ ਜ਼ਿੰਦਗੀ ਮਿੱਠੇ ਨਾਲ ਹੀ ਸੁਆਦਲੀ ਹੁੰਦੀ ਹੈ।ਚਾਹ ਵਿੱਚ ਭੋਰਾ ਵੱਧ ਮਿੱਠਾ ਪਾ ਕੇ ਪੀਣਾ ਉਸ ਦੀ ਆਦਤ ਹੁੰਦੀ ਹੈ।ਉਹ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਪ੍ਰਾਪਤੀਆਂ ਵਿੱਚ ਤੁਹਾਡੀਆਂ ਖ਼ੁਸ਼ੀਆਂ ਦਾ ਅਨੁਭਵ ਕਰਦਾ ਹੈ।ਅਕਸਰ ਵਿਆਹਾਂ ਵਿੱਚ ਦੇਖੋ ਜਮ ਕੇ ਭੰਗੜਾ ਆਮ ਲੋਕ ਹੀ ਪਾਉਂਦੇ ਹਨ।
ਖ਼ਾਸ ਬੰਦੇ ਤਾਂ ਮਾੜਾ ਜਿਹਾ ਹੱਥ ਲਾ ਕੇ ਬਹਿ ਜਾਂਦੇ ਹਨ।ਆਪਣੇ ਖ਼ਾਸ ਹੋਣ ਨੂੰ ਖ਼ਾਸ ਰੱਖਣ ਲੲੀ ੳੁਨ੍ਹਾਂ ਨੂੰ ਬਹੁਤ ਉਚੇਚ ਕਰਨੇ ਪੈਂਦੇ ਹਨ।ਆਮ ਆਦਮੀ ਨੂੰ ਆਮ ਜ਼ਿੰਦਗੀ ਜੀਣ ਲਈ ਕੋਈ ਉਚੇਚ ਨਹੀਂ ਕਰਨਾ ਪੈਂਦਾ।ਕਿਸੇ ਦੁੱਖ ਦੀ ਖ਼ਬਰ ਤੇ ਰੱਜ ਕੇ ਰੋ ਲੈਂਦਾ ਹੈ।ਬਿਮਾਰੀ ਦੇ ਸਮੇਂ ਉਹ ਹਾਏ ਕਹਿੰਦਾ ਹੈ।ਕਿਸੇ ਰੋਂਦੇ ਨਾਲ ਰੋਣਾ ਤੇ ਹੱਸਦਿਆਂ ਨਾਲ ਹੱਸਣਾ ਆਮ ਆਦਮੀ ਦੇ ਹਿੱਸੇ ਹੀ ਆਉਂਦਾ ਹੈ।ਆਪਣੀਆਂ ਛੋਟੀਆਂ ਛੋਟੀਆਂ ਪ੍ਰਾਪਤੀਆਂ ਤੇ ਖ਼ੁਸ਼ ਹੋਣਾ ਆਮ ਆਦਮੀ ਲਈ ਖ਼ਾਸ ਗੱਲ ਹੁੰਦੀ ਹੈ।ਖ਼ਾਸ ਬਣਦਿਆਂ ਬਣਦਿਆਂ ਜ਼ਿੰਦਗੀ ਦਾ ਸੁਆਦ ਗੁਆਚ ਜਾਂਦਾ ਹੈ।ਆਮ ਹੁੰਦਿਆਂ ਜ਼ਿੰਦਗੀ ਰੰਗੀਨ ਵੀ ਹੁੰਦੀ ਹੈ ਤੇ ਸੁਆਦਲੀ ਵੀ।ਕਮੀਆਂ ਪੇਸ਼ੀਆਂ ਨਾਲ ਲਬਰੇਜ਼ ਜ਼ਿੰਦਗੀ ਅਸਲ ਵਿਚ ਜ਼ਿੰਦਗੀ ਹੁੰਦੀ ਹੈ।ਆਮ ਆਦਮੀ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਖਾਸ ਹੁੰਦੀਆਂ ਹਨ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly