ਰੋਪੜ (ਗੁਰਬਿੰਦਰ ਸਿੰਘ ਰੋਮੀ): ਕੱਲ੍ਹ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮਦਿਨ ਵੱਖੋ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਧਿਰਾਂ ਵੱਲੋਂ ਆਪੋ-ਆਪਣੇ ਤਰੀਕੇ ਨਾਲ਼ ਮਨਾਇਆ ਗਿਆ। ਇਸੇ ਦੇ ਚਲਦਿਆਂ ਗ੍ਰਾਮ ਪੰਚਾਇਤ ਪਿੰਡ ਮਲਕਪੁਰ ਵੱਲੋਂ ਸਰਪੰਚ ਕੁਲਵਿੰਦਰ ਕੌਰ ਸੁਪਤਨੀ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਖੇਡ ਮੈਦਾਨ ਵਿੱਚ ਛਾਂਦਾਰ, ਫੁੱਲਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾ ਕੇ ਸੂਰਮੇ ਸ਼ਹੀਦ ਨੂੰ ਸਮਰਪਿਤ ਕੀਤੇ ਗਏ। ਜਿਕਰਯੋਗ ਹੈ ਕਿ ਮਲਕਪੁਰ ਦੀ ਸਰਪੰਚ ਤੇ ਪੰਚਾਇਤ ਵੱਲੋਂ ਕੀਤੇ ਸ਼ਾਨਦਾਰ ਵਿਕਾਸ ਕਾਰਜ ਹਮੇਸ਼ਾ ਹੀ ਇਲਾਕੇ ਵਿੱਚ ਖੂਬ ਪ੍ਰਸ਼ੰਸਾ ਖੱਟਦੇ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly