(ਸਮਾਜ ਵੀਕਲੀ)
ਆ ਮਿੱਤਰਾ ਵਾਹਗੇ ਬਾਡਰ ‘ਤੇ
ਵੰਡੀਏ ਪਿਆਰ ਪਰੀਤਾਂ ਨੂੰ
ਪੈਰਾਂ ਹੇਠ ਮਧੋਲ਼ ਕੇ ਸੱਭੇ
ਜ਼ੁਲਮ ਜਬਰ ਦੀਆਂ ਰੀਤਾਂ ਨੂੰ
ਆ ਮਿੱਤਰਾ ਵਾਹਗੇ ਬਾਡਰ ‘ਤੇ….
ਇੱਕ ਦੂਜੇ ਦੇ ਦੁੱਖ ਵੰਡਾਈਏ
ਨਫ਼ਰਤ ਵਾਲ਼ੀ ਵਾੜ ਨੂੰ ਲਾਹ ਕੇ
ਦੋਵਾਂ ਪਾਸੇ ਪਿਆਰ ਵਧਾਈਏ
ਆ ਮਿੱਤਰਾ ਵਾਹਗੇ ਬਾਡਰ ‘ਤੇ….
ਸੰਤਾਲ਼ੀ ਵਾਲ਼ੇ ਪਾੜ ਨੂੰ ਸੀਈਏ
ਵੱਡ ਵਡੇਰਿਆਂ ਵਾਂਗੂ ਸਾਰੇ
ਕਿਉਂ ਨਾ ਇੱਕ ਮਿਕ ਹੋ ਕੇ ਜੀਈਏ
ਆ ਮਿੱਤਰਾ ਵਾਹਗੇ ਬਾਡਰ ‘ਤੇ….
ਇੱਕ ਜਿਹਾ ਏ ਭੇਸ ਅਸਾਡਾ
ਇੱਕੋ ਸਾਡੀ ਬੋਲੀ ਨਜਮੀ
ਇੱਕੋ ਹੀ ਏ ਦੇਸ ਅਸਾਡਾ
ਆ ਮਿੱਤਰਾ ਵਾਹਗੇ ਬਾਡਰ ‘ਤੇ….
ਸਲੀਮ ਨਜਮੀ
(ਲਹਿੰਦਾ ਪੰਜਾਬ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly