ਆਸ

ਮਲਕੀਤ ਮੀਤ
(ਸਮਾਜ ਵੀਕਲੀ)
ਦਿਲ ਨੂੰ ਕਦੇ ਉਦਾਸ ਨਾ ਰੱਖੀਂ !
ਦੁਨੀਆਂ ਤੋਂ ਕੋਈ ਆਸ ਨਾ ਰੱਖੀਂ !
ਕੱਖਾਂ ਦੇ ਵੀ ਮੁੱਲ ਪੈਂਦੇ ਨੇ ,
ਆਮ ਹੀ ਰੱਖੀਂ ਖ਼ਾਸ ਨਾ ਰੱਖੀਂ !
ਬੱਚੇ ਪਾਲ਼ੀਂ ਘਿਓ-ਮੱਖਣਾਂ ਨਾਲ,
ਪਾਣੀ ਦੀ ਪਰ ਆਸ ਨਾ ਰੱਖੀਂ !
ਦਿਲ ‘ਚੋਂ ਵੀ ਕੜਵਾਹਟ ਕਢਣੀਂ,
ਬੋਲਾਂ ਵਿੱਚ ਹੀ ਮਿਠਾਸ ਨਾ ਰੱਖੀਂ
 ਤੰਗਦਿਲੀ,ਖੁਦਗਰਜ਼ੀ,ਆਲਸ,
 ਬਿਲਕੁਲ ਆਪਣੇਂ ਪਾਸ ਨਾ ਰੱਖੀਂ !
ਆਖ਼ਿਰ ਸੱਜਣਾਂ ਮਰ ਹੀ ਜਾਣੈਂ,
ਜੀਵੀਂ…,ਮੌਢੇ ਲਾਸ਼ ਨਾ ਰੱਖੀਂ !
‘ਮੀਤ’ ਤੇਰਾ ਕੋਈ  ਬੁੱਤ ਬਣੇਗਾ,
ਹਰਗਿਜ਼ ਇਹ ਅਹਿਸਾਸ ਨਾ ਰੱਖੀਂ !
ਮਲਕੀਤ ਮੀਤ
Previous articleਸਿਹਤ ਮੁਲਾਜ਼ਮਾਂ ਨੇ ਸਿਹਤ ਮੰਤਰੀ ਦੇ ਹਲਕੇ ਵਿੱਚ ਕੀਤਾ ਰੋਸ ਮਾਰਚ
Next articlePunjab Police bust pro-Khalistan terrorist module