ਆਵੋ ਦਮ ਭਰੋ….

ਮਨਜੀਤ ਕੌਰ ਲੁਧਿਆਣਵੀ
(ਸਮਾਜ ਵੀਕਲੀ)
ਆਵੋ ਸਾਰੇ ਜਿੰਦਗੀ ਦਾ ਦਮ ਭਰੋ,
 ਕਿ ਝੂਠ ਦੀਆਂ ਦੁਕਾਨਾਂ ਬੰਦ ਕਰੋ।
ਆਵੋ ਵੋਟਾਂ ਵਾਲਿਓ,
ਆਵੋ ਨੋਟਾਂ ਵਾਲਿਓ,
ਆਵੋ ਖੋਟਾਂ ਵਾਲਿਓ…
ਕਿ ਆਵੋ ਸਾਰੇ ਆ ਕੇ ਕੰਮ ਕਰੋ,
ਕਿ ਆਵੋ ਸਾਰੇ…
ਆਵੋ ਕਸਮਾਂ ਵਾਲਿਓ,
ਆਵੋ ਖਸਮਾਂ ਵਾਲਿਓ,
ਆਵੋ ਭਸਮਾਂ ਵਾਲਿਓ।
ਕਿ ਆਵੋ ਸਾਰੇ ਡੰਨ ਭਰੋ,
ਕਿ ਆਵੋ ਸਾਰੇ….
ਆਵੋ ਮਰਿਆਂ ਦੀ ਗਵਾਹੀ ਭਰੋ,
ਆਵੋ ਬਚਿਆ ਦੀ ਵਧਾਈ ਕਰੋ,
ਆਵੋ ਫਸਿਆ ਦੀ ਦਵਾਈ ਕਰੋ।
ਕਿ ਆਵੋ ਸਾਰੇ ਅੱਖਾਂ ਨਮ ਕਰੋ।
ਕਿ ਆਵੋ ਸਾਰੇ …..
ਆਵੋ ਕਿ ਯੰਤਰਾਂ ਵਾਲਿਓ,
ਆਵੋ ਕਿ ਮੰਤਰਾਂ ਵਾਲਿਓ,
ਆਵੋ ਕਿ ਤੰਤਰਾਂ ਵਾਲਿਓ।
ਕਿ ਆਵੋ ਸਾਰੇ ਸੁੱਚਾ ਮਨ ਕਰੋ,
ਕਿ ਆਵੋ ਸਾਰੇ…..
ਕਾਗਜ਼ ਲਵੋ ਜ਼ਿਦਗੀ ਦੀ,
ਕਲ਼ਮ ਲਵੋ ਬੰਦਗੀ ਦੀ,
ਖ਼ਤਮ ਦਾਸਤਾਂ ਕਰੋ ਦਰਿੰਦਗੀ ਦੀ।
ਕਿ ਆਵੋ ਸਾਰੇ ਕੰਨ ਕਰੋ,
ਕਿ ਆਵੋ ਸਾਰੇ ਜ਼ਿੰਦਗੀ ਦਾ ਦਮ ਭਰੋ।
ਕਿ ਆਵੋ ਸਾਰੇ ਝੂਠ ਦੀਆਂ ਦੁਕਾਨਾਂ ਬੰਦ ਕਰੋ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ
ਸੰ:9464633059

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਹਵਾ
Next articleਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ੍ਰੀ ਰਘੂਨੰਦਨ ਲਾਲ ਭਾਟੀਆ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ