ਆਲੂਆਂ ਦੀ ਬੇਕਦਰੀ ਕਾਰਨ ਕਿਸਾਨ ਹੋਏ ਪਰੇਸ਼ਾਨ

(ਸਮਾਜ ਵੀਕਲੀ)

ਖਰਚਾ ਪੰਜ ਰੁਪਏ ਦਾ ਤੇ ਵੱਟ ਦੇ ਤਿੱਨ ਚਾਰ

ਜਲੰਧਰ, (ਰੋਹਿਤ ਪੁਰੀ)- ਇਸ ਸਾਲ ਫਿਰ ਆਲੂ ਦੀ ਹੋ ਰਹੀ ਬੇਕਦਰੀ ਕਾਰਨ ਪੰਜਾਬ ਦਾ ਕਿਸਾਨ ਭਾਰੀ ਸਦਮੇ ਚ ਪਰ ਹੋਰ ਦੱਸੀ ਤੇ ਬਹੁਤ ਸਾਰੇ ਕਿਸਾਨ ਅਗਾਂਹ ਤੋਂ ਆਲੂ ਲਗਾਉਣ ਤੋ ਤੋਬਾ ਕਰ ਚੁੱਕੇ ਹਨ। ਨੋਟਬੰਦੀ ਤੋਂ ਬਾਅਦ ਵੀ ਆਲੂ ਉਤਪਾਦਕ ਕਿਸਾਨਾਂ ਨੂੰ 2017 ਚ ਆਪਣੀ ਆਲੂ ਦੀ ਫਸਲ ਤਿੱਨ ਰੁਪਏ ਕਿਲੋ ਦੇ ਹਿਸਾਬ ਨਾਲ ਵੇਚਣੀ ਪਈ ਸੀ ਤੇ ਭਾਰੀ ਘਾਟਾ ਸਹਿਣਾ ਪਿਆ ਸੀ ਤੇ ਹੁਣ ਫਿਰ ਇਸ ਸਾਲ ਵਪਾਰੀ ਆਲੂ ਦਾ ਰੇਟ 3 ਤੋਂ 4 ਰੁਪਏ ਕਿੱਲੋ ਪ੍ਰਤੀ ਹੀ ਲਗਾ ਰਹੇ ਹਨ ਜਦ ਕਿ ਦੋ ਸਾਲ ਚ ਵਧੀ ਮਹਿੰਗਾਈ ਕਾਰਨ ਆਲੂ ਦੀ ਫਸਲ ਪੈਦਾ ਕਰਨ ਲਈ ਕਿਸਾਨ ਨੂੰ ਪੰਜ ਰੁਪਏ ਕਿਲੋ ਦੇ ਹਿਸਾਬ ਨਾਲ ਲਾਗਤ ਦਾ ਹੀ ਖਰਚਾ ਕਰਨਾ ਪੈਦਾ ਹੈ।ਆਲੂ ਦੇ ਰੇਟ ਘੱਟ ਹੋਣ ਕਾਰਨ ਪਏ ਘਾਟੇ ਕਾਰਨ ਜਿੱਥੇ ਕਿਸਾਨ ਭਾਰੀ ਪ੍ਰੇਸ਼ਾਨੀ ਦੇ ਦੌਰ ਚੋਂ ਗੁਜ਼ਰ ਰਹੇ ਹਨ ਉੱਥੇ ਦਿਨੋ ਦਿਨ ਖੇਤੀ ਲਈ ਦਵਾਈਆਂ ਖਾਦਾਂ ਤੇ ਲੇਬਰ ਦਾ ਖਰਚਾ ਦੇਣ ਲਈ ਕਿਸਾਨ ਹੋਰ ਕਰਜ਼ਾ ਚੁੱਕਣ ਲਈ ਮਜਬੂਰ ਹਨ।

ਆਲੂ ਉਤਪਾਦਕ ਕਿਸਾਨ ਹਰਕਮਲ ਸਿੰਘ ਮੁੱਧ, ਸਤਵਿੰਦਰ ਸਿੰਘ ਮਰੋਕ, ਮੇਜਰ ਸਿੰਘ ਚੰਦੀ ਤੰਦਾਉਰਾ, ਕੁਲਦੀਪ ਸਿੰਘ ਭੁੱਲਰ, ਸੁਖਵੀਰ ਸਿੰਘ ਰਾਏਪੁਰ ਗੁੱਜਰਾਂ, ਲਖਵਿੰਦਰ ਸਿੰਘ ਨੰਗਲ, ਜਸਬੀਰ ਸਿੰਘ ਉਦੋਪੁਰ ਸ਼ਮਿੰਦਰ ਸਿੰਘ ਮੀਰਾਪੁਰ, ਆਦਿ ਕਿਸਾਨਾਂ ਨੇ ਦੱਸਿਆ ਕਿ ਅੱਜ ਪਿੰਡ ਚ ਕਈ ਦਿਨ ਉਡੀਕ ਤੋਂ ਬਾਅਦ ਆਲੂ ਖਰੀਦਣ ਆਏ ਵਪਾਰੀ ਤਾਂ ਸਿਰਫ 550 ਪ੍ਰਤੀ ਕੁਇੰਟਲ ਰੇਟ ਲਗਾ ਕੇ ਮੁੜਨ ਲੱਗਾ ਜਦ ਕਿ ਕਿਸਾਨ ਇਕੱਠੇ ਹੋ ਕੇ ਵਪਾਰੀ ਨੂੰ ਪੈਣ ਵਾਲੇ ਘਾਟੇ ਬਾਰੇ ਦੱਸਿਆ ਤਾਂ ਉਸ ਨੇ 570 ਰੁਪਏ ਤੋਂ ਵੱਧ ਰੇਟ ਦੇਣ ਤੋਂ ਇਨਕਾਰ ਕਰ ਦਿੱਤਾ ਮੰਦੀ ਚੱਲਦੇ ਇਸ ਦੌਰਾਨ ਬਹੁਤ ਕਿਸਾਨ ਆਪਣੇ ਆਲੂ 500 ਰੁਪਏ ਤੋਂ ਲੈ ਕੇ 600 ਸੌ ਰੁਪਏ ਚ ਵੇਚਨ ਲਈ ਮਜਬੂਰ ਹਨ ਜਿਨ੍ਹਾਂ ਜਿਨ੍ਹਾਂ ਨੂੰ ਵੀ ਕਿਸੇ ਨੂੰ ਰੇਟ ਮਿਲਿਆ ਆਲੂ ਵੇਚ ਰਹੇ ਹਨ ਤੇ ਲਗਾਤਾਰ ਪੈ ਰਹੇ ਘਾਟੇ ਤੋਂ ਨਿਰਾਸ਼ ਹੋਏ ਕਿਸਾਨ ਗੁਰਦੀਪ ਸਿੰਘ ਥਿੰਦ ਨੇ ਦੱਸਿਆ ਕਿ ਖੇਤੀਬਾੜੀ ਦੀ ਲਾਗਤ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਹੀ ਕਰਜ਼ੇ ਤੋਂ ਡਰਦੇ ਕਿਸਾਨ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ ਉਹਨਾਂ ਕਿਹਾ ਕਿ ਸਾਡੇ ਦੇਸ਼ ਚ ਨਾ ਤਾਂ ਪੜ੍ਹੇ ਲਿਖੇ ਨੌਜਵਾਨਾਂ ਲਈ ਕੋਈ ਨੌਕਰੀ ਹੈ ਨਾ ਹੀ ਖੇਤੀਬਾੜੀ ਕਰਦੇ ਕਿਸਾਨ ਤੇ ਬੱਚਿਆਂ ਨੂੰ ਹੀ ਕੋਈ ਮੁਨਾਫਾ ਮਿਲਦਾ ਹੈ ਤੇ ਨਿਰਾਸ਼ ਹੋਏ ਲੋਕ ਵਿਦੇਸ਼ਾਂ ਚ ਸੈਟਲ ਹੋਣ ਲਈ ਜ਼ਮੀਨਾਂ ਵੇਚਦੇ ਹਨ ਕਿਸਾਨ ਮੇਜਰ ਸਿੰਘ ਗਿੱਲ ਅਤੇ ਸੁਖਵੀਰ ਸਿੰਘ ਥਿੰਦ ਨੇ ਦੱਸਿਆ ਕਿ ਕਈ ਕਿਸਾਨ ਤਾਂ ਆਲੂ ਵੇਚ ਕੇ ਲੇਬਰ ਦੀ ਮਜ਼ਦੂਰੀ ਤੇ ਡੀਜ਼ਲ ਦਾ ਖਰਚਾ ਵੀ ਪੂਰਾ ਨਹੀਂ ਕਰ ਸਕੇ ਅਤੇ ਕੁਝ ਕਿਸਾਨ ਹਾਲੇ ਢੇਰੀ ਲਾ ਕੇ ਆਲੂ ਦੇ ਵਪਾਰੀ ਦੀ ਉਡੀਕ ਕਰ ਰਹੇ ਹਨ ਕਿ ਸ਼ਾਇਦ ਰੇਟ ਵਧ ਜਾਵੇ ਤਾਂ ਉਹ ਆਪਣੇ ਪਰਿਵਾਰ ਦਾ ਖਰਚਾ ਪੂਰਾ ਕਰ ਸਕਣ ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਪੰਜਾਬ ਦੇ ਲੋਕ ਅਗਾਮੀ ਚੋਣਾਂ ‘ਚ ਭੇਡਾਂ ਬਣਕੇ ਉਨ ਲੁਹਾਉਣ ਦਾ ਪਰੰਪਰਾਗਤ ਰੂਝਾਨ ਬਦਲਣਗੇ !!!
Next articleਸੁਖਬੀਰ ਸਿੰਘ ਥਿੰਦ ਬਣੇ ਜ਼ਿਲ੍ਹਾ ਜਲੰਧਰ ਦੇ ਕਨਵੀਨਰ