ਆਰ.ਸੀ.ਐਫ ਦੇ ਹਾਲਟ ਗੇਟ ਵਿਖੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਕੀਤਾ ਰੇਲਵੇ ਟਰੈਕ ਜਾਮ

ਕੈਪਸ਼ਨ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਦੋ ਹਾਰਟ ਗੇਟ ਤੇ ਰੇਲਵੇ ਟਰੈਕ ਤੇ ਧਰਨਾ ਦੇਣ ਮੌਕੇ ਕਿਸਾਨ ਆਗੂ

ਮੋਦੀ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ

ਪ੍ਰਸ਼ਾਸਨ ਨੇ ਰੇਲ ਕੋਚ ਫੈਕਟਰੀ ਦੇ ਹਾਲਟ ਏਰੀਏ ਨੂੰ ਪੁਲਸ ਛਾਉਣੀ ਵਿਚ ਬਦਲਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਰੇਲ ਕੋਚ ਫੈਕਟਰੀ ਦੇ ਗੇਟ ਨੰਬਰ 2 ਹਾਲਟ ਗੇਟ ਤੇ ਸੰਯੁਕਤ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਸੰਘਰਸ਼ ਕਰਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਖੇਤੀ ਲਈ ਬਣਾਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਰੇਲਵੇ ਟਰੈਕ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਜੰਮ ਕੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਹਾਲਾਂਕਿ ਪ੍ਰਸ਼ਾਸਨ ਨੇ ਇਸ ਦੌਰਾਨ ਜਿੱਥੇ ਰੇਲ ਕੋਚ ਫੈਕਟਰੀ ਦੇ ਹਾਲਟ ਏਰੀਏ ਨੂੰ ਪੁਲੀਸ ਛਾਉਣੀ ਵਿੱਚ ਬਦਲ ਦਿੱਤਾ।

ਉਥੇ ਹੀ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਦੋ ਹਾਲਟ ਗੇਟ ਦੇ ਰੇਲਵੇ ਟਰੈਕ ਤੇ ਇਕੱਠੇ ਹੋ ਕੇ ਸਰਪੰਚ ਜਗਦੀਪ ਸਿੰਘ ਵੰਝ, ਬਲਦੇਵ ਸਿੰਘ ਸੁਨੇਹਾ, ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਤੇ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ ਤੇ ਸਰਪੰਚ ਕੁਲਦੀਪ ਸਿੰਘ ਦੁਰਗਾ ਦੀ ਅਗਵਾਈ ਵਿੱਚ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਤੋਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਹੋਇਆਂ ਕੇਂਦਰ ਦੀ ਇਸ ਘਟੀਆ ਚਾਲ ਨੂੰ ਕਿਸਾਨ ਮਜ਼ਦੂਰਾਂ ਦੀ ਮੌਤ ਦੇ ਵਾਰੰਟ ਦੱਸਿਆ। ਇਸ ਦੌਰਾਨ ਪਿਆਰਾ ਸਿੰਘ ਸ਼ਾਹ , ਕੁਲਬੀਰ ਸਿੰਘ ਬੀਰਾ ਖੈੜਾ ਸੁਖੀਆ ਨੰਗਲ, ਸਰਪੰਚ ਰਾਜਦਵਿੰਦਰ ਸਿੰਘ ਭੁਲਾਣਾ, ਬਲਦੇਵ ਸਿੰਘ ਸੁਨੇਹਾ ,ਪ੍ਰਧਾਨ ਮਲਕੀਤ ਸਿੰਘ ਝੱਲ ,ਰੇਸ਼ਮ ਸਿੰਘ ਲਾਡੀ, ਤੇਜਵਿੰਦਰ ਸਿੰਘ ਕੌੜਾ ਬੂਲਪੁਰ, ਦਵਿੰਦਰ ਸਿੰਘ ਰਾਜਾ ਨੰਬਰਦਾਰ ,ਸਤਨਾਮ ਸਿੰਘ ਖੈੜਾ, ਕੁਲਵਿੰਦਰ ਸਿੰਘ ਕਿੰਦਾ, ਜਤਿੰਦਰ ਸਿੰਘ ਦੁਰਗਾਪੁਰ ਆਦਿ ਨੇ ਜਿੱਥੇ ਜੰਮ ਕੇ ਮੋਦੀ ਦੇ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਸਬੰਧੀ ਨਾਅਰੇਬਾਜ਼ੀ ਕੀਤੀ।

ਉਥੇ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਲਦ ਤੋਂ ਜਲਦ ਇਹ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਆਰ.ਸੀ.ਐਫ ਦੇ ਹਾਰਟ ਗੇਟ ਨੰ 2 ਤੇ ਮੁਕੰਮਲ ਤੌਰ ਤੇ ਰੇਲਵੇ ਟ੍ਰੈਕ ਸ਼ਾਂਤਮਈ ਢੰਗ ਨਾਲ ਬੰਦ ਰੱਖਿਆ। ਇਸ ਧਰਨੇ ਪ੍ਰਦਰਸ਼ਨ ਨੂੰ ਜਤਿੰਦਰ ਸਿੰਘ ਦੁਰਗਾਪੁਰ , ਕੁਲਵਿੰਦਰ ਸਿੰਘ ਕਿੰਦਾ, ਦਿਲਬਾਗ ਸਿੰਘ ਬਾਗੀ, ਕਮਲਜੀਤ ਸਿੰਘ, ਵਜਿੰਦਰ ਸਿੰਘ ਮਿੱਠਾ, ਕਾਲੀ ਢੁੱਡੀਆਂਵਾਲ ਲਖਵਿੰਦਰ ਸਿੰਘ ਲੱਖਾ, ਕੇਵਲ ਚੀਦਾ ,ਮੋਹਨ ਸਿੰਘ, ਪਰਮਿੰਦਰ ਸਿੰਘ ਨੇ ਸਫਲ ਬਣਾਇਆ ਉਥੇ ਹੀ ਸ਼ਾਮ ਚਾਰ ਵਜੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਧਰਨਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ।

Previous articleਨੂਰਮਹਿਲ ਵਾਰਡ ਨੰਬਰ 9 ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੁਮਨ ਕੁਮਾਰੀ ਜੇਤੂ ਰਹੀ।
Next articleਪੀਰ ਬਾਬਾ ਮੱਲਗੁਜਾਰ ਦਾ ਸਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਮਨਾਇਆ ਗਿਆ