ਆਰ ਸੀ ਐਫ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਪੰਚਾਇਤ ਘਰ ਦੀ ਨੀਂਹ ਰੱਖੀ

ਕੈਪਸ਼ਨ- ਬਾਬਾ ਦੀਪ ਸਿੰਘ ਨਗਰ ਵਿੱਚ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਦੇ ਹੋਏ ਸਰਪੰਚ ਰੁਪਿੰਦਰ ਕੌਰ ਤੇ ਹੋਰ

ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹੋ ਰਿਹਾ ਹੈ ਸਮੁੱਚਾ ਵਿਕਾਸ ਕਾਰਜ- ਸਰਪੰਚ ਰੁਪਿੰਦਰ ਕੌਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਆਰ ਸੀ ਐਫ ਸਾਹਮਣੇ ਵਸੇ ਬਾਬਾ ਦੀਪ ਸਿੰਘ ਨਗਰ ਵਿੱਚ ਪਿੰਡ ਦੇ ਸਰਪੰਚ ਸ਼੍ਰੀਮਤੀ ਰੁਪਿੰਦਰ ਕੌਰ ਪ੍ਰੇਰਨਾ ਨਾਲ ਸਤਨਾਮ ਸਿੰਘ ਵੱਲੋਂ ਪਿੰਡ ਦੀ ਪੰਚਾਇਤ ਘਰ ਬਣਾਉਣ ਲਈ ਜ਼ਮੀਨ ਦਾਨ ਕੀਤੀ ਗਈ । ਜਿਸ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਇਕ ਸਾਂਝੀ ਕਮੇਟੀ ਪ੍ਰਧਾਨ ਰਸ਼ਪਾਲ ਸਿੰਘ, ਸੈਕਟਰੀ ਐਮ ਪੀ ਸ਼ਰਮਾ, ਜਗੀਰ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ। ਜਿਸ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਹਲਕੇ ਵਿੱਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਪਿੰਡ ਦੀ ਪੰਚਾਇਤ ਘਰ ਲਈ ਆਈ ਗਰਾਂਟ ਵਿੱਚੋਂ ਇਸ ਜ਼ਮੀਨ ਤੇ ਬੋਰ ਕਰਵਾਇਆ ਗਿਆ। ਉਥੇ ਹੀ ਨਵੇਂ ਪੰਚਾਇਤ ਘਰ ਦੀ ਨੀਂਹ ਸਰਪੰਚ ਰੁਪਿੰਦਰ ਕੌਰ ਵੱਲੋਂ ਰੱਖੀ ਗਈ।

ਇਸ ਪੰਚਾਇਤ ਘਰ ਦੀ ਨੀਂਹ ਰੱਖਣ ਉਪਰੰਤ ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਬਾਬਾ ਦੀਪ ਸਿੰਘ ਨਗਰ ਵਿੱਚ ਸਮੁੱਚਾ ਵਿਕਾਸ ਬਿਨਾਂ ਭੇਦਭਾਵ ਦੇ ਕਰਵਾ ਰਹੇ ਹਨ।ਇਸੇ ਲੜੀ ਤਹਿਤ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਮਿਲੀ ਅਗਵਾਈ ਤੇ ਰਮਨਦੀਪ ਕੌਰ ਪੰਚ, ਦਵਿੰਦਰਪਾਲ ਕੌਰ ਪੰਚ, ਕੁਲਦੀਪ ਸਿੰਘ ਪੰਚ ,ਪ੍ਰਧਾਨ ਹਰਮਿੰਦਰ ਸਿੰਘ ਰਾਜੂ ,ਤਾਲਿਬ ਮੁਹੰਮਦ, ਬਲਬੀਰ ਮਲਿਕ ,ਜੀ ਪੀ ਐੱਸ ਚੌਹਾਨ, ਅਮਰੀਕ ਸਿੰਘ, ਜੀਤ ਸਿੰਘ ,ਨਰਿੰਦਰ ਸਿੰਘ, ਰਣਦੀਪ ਸਿੰਘ, ਐਚ ਪੀ ਸਿੰਘ ,ਚਮਨ ਲਾਲ, ਆਰ ਪੀ ਬੱਧਣ, ਸਤਪਾਲ ਅਤੇ ਹੋਰ ਵੱਲੋਂ ਮਿਲੇ ਸਹਿਯੋਗ ਨਾਲ ਉਕਤ ਪੰਚਾਇਤ ਘਰ ਦੀ ਇਕ ਸੁੰਦਰ ਇਮਾਰਤ ਤਿਆਰ ਹੋਵੇਗੀ । ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਨੇ ਇਸ ਸਹਿਯੋਗ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਬੀਡੀਪੀਓ ਕਪੂਰਥਲਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿੰਦੇ ਤੂਤ ਦੀ ਕਨੇਡਾ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ
Next articleकोरोना काल में ईद का त्योहार और हमारी ज़िम्मेदारियाँ