ਆਮਦਨ ਟੈਕਸ ਈ-ਫਾਈਲਿੰਗ ਪੋਟਰਲ ਦੀਆਂ ਖ਼ਾਮੀਆਂ ਦੂਰ ਕਰੇ ਇੰਫੋਸਿਸ: ਸੀਤਾਰਮਨ

ਨਵੀਂ ਦਿੱਲੀ (ਸਮਾਜ ਵੀਕਲੀ): ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੰਫੋਸਿਸ ਅਤੇ ਇਸ ਦੇ ਚੇਅਰਮੈਨ ਨੰਦਨ ਨੀਲਕੇਨੀ ਨੂੰ ਅੱਜ ਕਿਹਾ ਕਿ ਉਹ ਆਮਦਨ ਟੈਕਸ ਵਿਭਾਗ ਦੀ ਨਵੀਂ ਈ-ਫਾਈਲਿੰਗ ਵੈੱਬਸਾਈਟ ਵਿੱਚ ਆ ਰਹੀਆਂ ਤਕਨੀਕੀ ਖ਼ਾਮੀਆਂ ਨੂੰ ਦੂਰ ਕਰੇ। ਵਿੱਤ ਮੰਤਰੀ ਨੇ ਆਪਣੇ ਟਵਿੱਟਰ ’ਤੇ ਵਰਤੋਂਕਾਰਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਮਗਰੋਂ ਇਹ ਕਦਮ ਚੁੱਕਿਆ ਹੈ। ਇੰਫੋਸਿਸ ਨੂੰ 2019 ਵਿੱਚ ਅਗਲੀ ਪੀੜ੍ਹੀ ਦੀ ਆਮਦਨ ਟੈਕਸ ਫਾਈਲਿੰਗ ਪ੍ਰਣਾਲੀ ਨੂੰ ਤਿਆਰ ਕਰਨ ਦਾ ਠੇਕਾ ਦਿੱਤਾ ਗਿਆ ਸੀ। ਇਸ ਦਾ ਮਕਸਦ ਰਿਟਰਨ ਦੀ ਪ੍ਰੋਸੈਸਿੰਗ ਪ੍ਰਕਿਰਿਆ ’ਚ ਲੱਗਣ ਵਾਲੇ 63 ਦਿਨਾਂ ਦੇ ਸਮੇਂ ਨੂੰ ਘੱਟ ਕਰ ਕੇ ਇੱਕ ਦਿਨ ਕਰਨ ਅਤੇ ‘ਰਿਫੰਡ’ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।

ਵਿੱਤ ਮੰਤਰੀ ਨੇ ਟਵਿੱਟਰ ਰਾਹੀਂ ਨਵੇਂ ਪੋਰਟਸਲ ਡਬਲਿਊ ਡਬਲਿਊ ਡਬਲਿਊ ਡਾਟ ਇਨਕਮਟੈਕਸ ਡਾਟ ਗਾਵ ਡਾਟ ਇਨ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਇਸ ਮਗਰੋਂ ਮਿਲੀਆਂ ਸ਼ਿਕਾਇਤਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, ‘‘ਮੈਂ ਆਪਣੀ ਟਾਈਮਲਾਈਨ ’ਤੇ ਤਕਨੀਕੀ ਖ਼ਾਮੀਆਂ ਬਾਰੇ ਸ਼ਿਕਾਇਤਾਂ ਦੇਖੀਆਂ ਹਨ। ਉਮੀਦ ਹੈ ਕਿ ਇੰਫੋਸਿਸ ਅਤੇ ਨੰਦਨ ਨੀਲਕੇਨੀ ਦਿੱਤੀ ਜਾ ਰਹੀ ਸੇਵਾ ਦੀ ਗੁਣਵੱਤਾ ਸਬੰਧੀ ਸਾਡੇ ਕਰਦਾਤਾਵਾਂ ਨੂੰ ਨਿਰਾਸ਼ ਨਹੀਂ ਕਰਨਗੇ।’’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਸੁਰਖ਼ੀਆਂ ’ਚ ਰਹਿਣ ਦੀ ਚਾਹਵਾਨ, ਪਰ ਕੰਮ ਕਰਨਾ ਨਹੀਂ ਚਾਹੁੰਦੀ: ਕਾਂਗਰਸ
Next articleਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ