
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਗਰ ਕੌਂਸਲ ਸ਼ਾਮਚੁਰਾਸੀ 9 ਵਾਰਡਾਂ ਦੇ 34 ਉਮੀਦਵਾਰਾਂ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ 9, ਕਾਂਗਰਸ ਪਾਰਟੀ ਦੇ 9, ਆਪ ਪਾਰਟੀ ਦੇ 6 ਅਤੇ 10 ਅਜ਼ਾਦ ਉਮੀਦਵਾਰਾਂ ਵਲੋਂ ਚੋਣ ਲੜੀ ਗਈ ਸੀ, ਜਿਨ੍ਹਾਂ ਵਿਚ 4 ਕਾਂਗਰਸ, 3 ਅਕਾਲੀ ਅਤੇ 2 ਅਜ਼ਾਦ ਉਮੀਦਵਾਰ ਜੇਤੂ ਰਹੇ। ਪ੍ਰਾਪਤ ਨਤੀਜਿਆਂ ਮੁਤਾਬਿਕ ਵਾਰਡ ਨੰਬਰ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਬੀਬੀ ਹਰਭਜਨ ਕੌਰ 223 ਵੋਟਾਂ ਨਾਲ ਜੇਤੂ ਰਹੀ ਅਤੇ ਸੁਖਵਿੰਦਰ ਕੌਰ (ਅਜ਼ਾਦ) ਨੂੰ 112 ਵੋਟਾਂ, ਕਾਂਤਾ ਦੇਵੀ (ਸ਼੍ਰੋਮਣੀ ਅਕਾਲੀ ਦਲ) ਨੂੰ 39 ਵੋਟਾਂ, ਬਲਵਿੰਦਰ ਕੌਰ (ਆਪ) ਨੂੰ 7 ਮਿਲੀਆਂ।
ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਮੰਗਲ ਕੁਮਾਰ 133 ਵੋਟਾਂ ਲੈ ਕੇ ਜੇਤੂ ਰਹੇ ਤੇ ਅਮਿ੍ਰਤ ਕੁਮਾਰ (ਕਾਂਗਰਸ) ਨੂੰ 111 ਵੋਟਾਂ, ਜਮਨਾ ਦੇਵੀ (ਆਪ) ਨੂੰ 19 ਵੋਟਾਂ, 3 ਵੋਟਾਂ ਨੋਟਾ ਨੂੰ ਮਿਲੀਆਂ। ਵਾਰਡ 3 ਤੋਂ ਅਜ਼ਾਦ ਉਮੀਦਵਾਰ ਬੀਬੀ ਮਨਜੀਤ ਕੌਰ 107 ਵੋਟਾਂ ਲੈ ਕੇ ਜੇਤੂ ਰਹੀ ਤੇ ਸੋਨੀਆ ਦੇਵੀ (ਅਜ਼ਾਦ) ਨੂੰ 19 ਵੋਟਾਂ, ਕੁਲਵਿੰਦਰ ਕੌਰ (ਕਾਂਗਰਸ) ਨੂੰ 70 ਵੋਟਾਂ, ਸਵਰਾਜ ਕੌਰ (ਸ਼੍ਰੋਮਣੀ ਅਕਾਲੀ ਦਲ) ਨੂੰ 60 ਵੋਟਾਂ ਤੇ 2 ਵੋਟਾਂ ਨੋਟਾ ਨੂੰ ਮਿਲੀਆਂ।
ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਕੁਲਜੀਤ ਸਿੰਘ 138 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਤੇ ਜਗਦੀਸ਼ ਕੁਮਾਰ (ਆਪ) ਨੂੰ 73 ਵੋਟਾਂ, ਦੁਪਿੰਦਰ ਸਿੰਘ ਬੰਟੀ (ਸ਼੍ਰੋਮਣੀ ਅਕਾਲੀ ਦਲ) ਨੂੰ 83 ਵੋਟਾਂ ਤੇ 3 ਵੋਟਾਂ ਨੋਟਾ ਨੂੰ ਮਿਲੀਆਂ। ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੀ ਬਲਜਿੰਦਰ ਕੌਰ 160 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੀ ਤੇ ਸੰਦੀਪ ਰਾਣੀ (ਅਜ਼ਾਦ) ਨੂੰ 43 ਵੋਟਾਂ, ਕਿਰਨ ਬਾਲਾ (ਆਪ) ਨੂੰ 30 ਵੋਟਾਂ, ਹਰਬੰਸ ਕੌਰ (ਸ਼੍ਰੋਮਣੀ ਅਕਾਲੀ ਦਲ) ਨੂੰ 42 ਵੋਟਾਂ ਤੇ 1 ਵੋਟ ਨੋਟਾ ਨੂੰ ਪਈ। ਵਾਰਡ ਨੰਬਰ 6 ਤੋਂ ਅਜ਼ਾਦ ਉਮੀਦਵਾਰ ਵਿਜੇ ਕੁਮਾਰ 85 ਵੋਟਾਂ ਲੈ ਕੇ ਜੇਤੂ ਰਿਹਾ ਤੇ ਸੁਰਿੰਦਰ ਸਿੰਘ (ਆਪ) ਨੂੰ 26 ਵੋਟਾਂ, ਦਵਿੰਦਰ ਕੁਮਾਰ (ਅਜ਼ਾਦ) ਨੂੰ 10 ਵੋਟਾਂ, ਦਲਜਿੰਦਰ ਸੋਹਲ (ਸ਼੍ਰੋਮਣੀ ਅਕਾਲੀ ਦਲ) ਨੂੰ 71 ਵੋਟਾਂ, ਬਲਵੀਰ ਸਿੰਘ ਫਲੌਰਾ (ਕਾਂਗਰਸ) ਨੂੰ 75 ਵੋਟਾਂ, 3 ਵੋਟਾਂ ਨੋਟਾ ਨੂੰ ਪਈਆਂ।
ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦਲਜੀਤ ਕੌਰ 89 ਵੋਟਾਂ ਲੈ ਕੇ ਜੇਤੂ ਰਹੀ ਤੇ ਕਿਰਨ ਕੁਮਾਰੀ (ਅਜਾਦ) ਨੂੰ 36 ਵੋਟਾਂ, ਜੀਵਨ ਜੋਤੀ (ਕਾਂਗਰਸ) ਨੂੰ 86 ਵੋਟਾਂ, ਪੂਨਮ ਸ਼ਰਮਾ (ਆਪ) ਨੂੰ 23 ਵੋਟਾਂ ਤੇ ਵਰਿੰਦਰ ਕੌਰ (ਅਜਾਦ) ਨੂੰ 58 ਵੋਟਾਂ ਪਈਆਂ। ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਦੇ ਨਿਰਮਲ ਕੁਮਾਰ 133 ਵੋਟਾਂ ਲੈ ਕੇ ਜੇਤੂ ਰਹੇ ਤੇ ਸੁਰਿੰਦਰ ਕੁਮਾਰ (ਸ਼੍ਰੋਮਣੀ ਅਕਾਲੀ ਦਲ) ਨੂੰ 67 ਵੋਟਾਂ, ਹਰਜੀਤ ਸਿੰਘ (ਅਜ਼ਾਦ) ਨੂੰ 49 ਵੋਟਾਂ ਤੇ 3 ਵੋਟਾਂ ਨੋਟਾ ਨੂੰ ਮਿਲੀਆਂ। ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਰਾਏ 144 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸਰਬਜੀਤ ਸਿੰਘ (ਅਜ਼ਾਦ) ਨੂੰ 99 ਵੋਟਾਂ, ਗੁਰਜੀਤ ਸਿੰਘ (ਕਾਂਗਰਸ) ਨੂੰ 39 ਵੋਟਾਂ ਤੇ 4 ਵੋਟਾਂ ਨੋਟਾ ਨੂੰ ਪਈਆਂ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ਵਾਰਡ ਨੰਬਰ 8 ਦੇ ਉਮੀਦਵਾਰ ਨਿਰਮਲ ਕੁਮਾਰ 5 ਵਾਰੀ, ਵਾਰਡ ਨੰਬਰ 2 ਦੇ ਉਮੀਦਵਾਰ ਮੰਗਲ ਕੁਮਾਰ 4 ਵਾਰੀ, ਵਾਰਡ ਨੰਬਰ 4 ਦੇ ਉਮੀਦਵਾਰ ਕੁਲਜੀਤ ਸਿੰਘ 2 ਵਾਰੀ ਤੇ ਵਾਰਡ ਨੰਬਰ 5 ਦੀ ਉਮੀਦਵਾਰ ਬਲਜਿੰਦਰ ਕੌਰ ਵੀ 2 ਵਾਰੀ ਨਗਰ ਕੌਂਸਲ ਸ਼ਾਮਚੁਰਾਸੀ ਦੀਆਂ ਜਿੱਤ ਚੁੱਕੇ ਹਨ, ਜਦਕਿ ਚੇਹਰੇ ਨਵੇਂ ਹਨ। ਇਨ੍ਹਾਂ ਚੋਣਾਂ ਦੌਰਾਨ ਕਸਬਾ ਸ਼ਾਮਚੁਰਾਸੀ ਵਿਚ ਆਪ ਪਾਰਟੀ ਵਲੋਂ 6 ਵਾਰਡਾਂ ਵਿਚ ਉਤਾਰੇ ਗਏ ਸਾਰੇ ਉਮੀਦਵਾਰਾਂ ਦੇ ਹਾਰ ਜਾਣ ਕਾਰਨ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।