(ਸਮਾਜ ਵੀਕਲੀ)
ਅੱਜ ਦੀ ਨੌਜਵਾਨ ਪੀੜ੍ਹੀ ਦੇ ਗਾਇਕਾਂ ਵੱਲੋਂ ਜਿੱਥੇ ਲੱਚਰ ਤੇ ਮਾਰਧਾੜ ਵਾਲੀ ਗਾਇਕੀ ਰਾਹੀਂ ਮਕਬੂਲੀਅਤ ਹਾਸਲ ਕਰਨ ਵਿੱਚ ਦੌੜ ਲੱਗੀ ਹੋਈ ਹੈ। ਉੱਥੇ ਹੀ ਅਜਿਹੇ ਰੁਝਾਨ ਤੋਂ ਉੱਲਟ ਜਾਗੋ ਲਹਿਰ ਕਵਿਸ਼ਰੀ ਜੱਥਾ ਘੱਲ ਕਲਾਂ ਦੇ ਨੌਜਵਾਨ ਗੁਰਸ਼ਰਨ ਸਿੰਘ, ਗੁਰਬੰਸ ਸਿੰਘ,ਸਾਜਨ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਸਾਡੇ ਅਮੀਰ ਵਿਰਸੇ ਨਾਲ ਜੋੜਨ ਲਈ ਆਪਣੇ ਕਵਿਸ਼ਰੀ ਜੱਥੇ ਰਾਹੀ ਥੋੜੇ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।
ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਘੱਲ ਕਲਾਂ ਵਿੱਚ ਜਨਮੇ ਤਿੰਨੋਂ ਨੌਜਵਾਨਾਂ ਨੇ ਜੱਥੇ ਦੀ ਸ਼ੁਰੂਆਤ ਪਾਤਿਸ਼ਾਹੀ ਛੇਵੀਂ ਗੁਰਦੁਆਰਾ ਸਾਹਿਬ ਘੱਲ ਕਲਾਂ ਚ’ ਚੱਲ ਰਹੀਆਂ ਗੁਰਮਤਿ ਕਲਾਸਾਂ ਤੋਂ ਹੋਈ। ਇਸ ਦਰਮਿਆਨ ਉਹਨਾਂ ਨੂੰ ਸੰਗੀਤਕ ਬਾਰੀਕੀਆਂ ਉਸਤਾਦ ਜੀ ਬਾਪੂ ਲਾਲ ਸਿੰਘ ਹੁਰਾਂ ਕੋਲੋਂ ਹਾਸਿਲ ਹੋਈਆ ਅਤੇ ਗੋਲਡ ਮੈਡਲਿਸਟ ਢਾਡੀ ਪਰਮਿੰਦਰ ਸਿੰਘ ਪਾਰਸ ਫਿਰੋਜ਼ਪੁਰ ਵਾਲਿਆਂ ਤੋਂ ਕਵਿਸ਼ਰੀ ਕਲਾਂ ਦੀਆਂ ਬਾਰੀਕੀਆਂ ਸਿੱਖਦਿਆ ਨਾਲ-ਨਾਲ ਆਪਣੀ ਪੜ੍ਹਾਈ ਵੀ ਜ਼ਾਰੀ ਰੱਖੀ।
ਬੱਚਿਆਂ ਦੇ ਨਾਲ ਕਵਿਸ਼ਰੀ,ਕਵਿਤਾ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ-ਲੈਂਦਿਆਂ ਉਸਤਾਦ ਸਾਹਿਬਾਨ ਦੀ ਸਮੁੱਚੀ ਸੇਧ ਦੇ ਨਾਲ- ਨਾਲ ਤੇ ਆਪਣੀ ਲਗਨ ਮਿਹਨਤ ਸਦਕਾ 2016 ਵਿੱਚ ਲੁਧਿਆਣਾ ਵਿੱਚ ਹੋਏ ਸਮੁੱਚੇ ਪੰਜਾਬ ਦੇ ਵਿਦਿਆਰਥੀ ਮੁਕਾਬਲੇ ਦੌਰਾਨ ਪੰਜਾਬ ਭਰ ਤੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਕਵਿਸ਼ਰੀ ਦੇ ਖੇਤਰ ਵਿੱਚ ਚੰਗੀ ਚਰਚਾ ਕਰਵਾਈ। ਇਸ ਜੱਥੇ ਨੂੰ ਸਹੀ ਸੇਧ ਤੇ ਯੋਗ ਅਗਵਾਈ ਦੇਣ ਵਾਲੇ ਪ੍ਰਦੀਪ ਸਿੰਘ ਘੱਲ ਕਲਾਂ ਵੱਲੋਂ ਇਸ ਜੱਥੇ ਦੀ ਕਾਮਯਾਬੀ ਲਈ ਜੀਅਜਾਨ ਨਾਲ ਮਿਹਨਤ ਕੀਤੀ। ਇਸ ਜੱਥੇ ਦਾ ਪਹਿਲਾਂ ਧਾਮਮਿਕ ਟਰੈਕ ਸ਼ਹੀਦ ਭਾਈ ਜੈ ਸਿੰਘ ਖਲਕੱਟ ਨੇ ਲੋਕਾਂ ਵਿੱਚ ਇਸ ਜੱਥੇ ਦੀ ਭਰਵੀਂ ਚਰਚਾ ਕਰਵਾਈ ਇਹ ਪ੍ਰਸੰਗ ਲਖਵੀਰ ਸਿੰਘ ਕੋਮਲ ਆਲਮਵਾਲੀਆ ਦੀ ਲਿਖਤ ਸੀ।
ਇਸ ਤੋਂ ਬਾਅਦ ਹੁਣ ਤੱਕ ਸ਼ਹੀਦ ਬਾਬਾ ਦੀਪ ਸਿੰਘ,ਸ਼ਾਮ ਸਿੰਘ ਅਟਾਰੀ ਵਾਲਾ,ਜੰਗ ਮੁਲਤਾਨ ਦੀ,ਭੰਗਾਣੀ ਦਾ ਯੁੱਧ,ਸਿੱਖ ਭਾਈ ਤਾਰਾਂ ਸਿੰਘ ਵਾਰ,ਜੰਗ ਚਮਕੌਰ ਦੀ,ਨੂਰਾਮਾਹੀ,ਪ੍ਰਸੰਗ ਬਿਸੰਬਰ ਦਾਸ ਤੋਂ ਇਲਾਵਾ ਅਨੇਕਾਂ ਪ੍ਰਸੰਗ ਇਸ ਜੱਥੇ ਵੱਲੋਂ ਸੰਗਤ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਿਨ੍ਹਾਂ ਨੂੰ ਲੇਖਕ ਕੋਮਲ ਆਲਮਵਾਲੀਆ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਗਲ ਗੀਤ “ਅਤੀਤ ਪੁਰਖ਼” ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ “ਨਲੂਏ ਦੇ ਵਾਰਿਸ” ਰਾਹੀ ਚਰਚਾਂ ਵਿੱਚ ਰਹਿ ਚੁੱਕਿਆ ਹੈ। ਆਸ ਕਰਦੇ ਹਾਂ ਇਹ ਜੱਥਾ ਕਵਿਸ਼ਰੀ ਖੇਤਰ ਵਿੱਚ ਹੋਰ ਵੀ ਬੁਲੰਦੀਆਂ ਛੂਹੇਗਾ।
ਮਨਪ੍ਰੀਤ ਕੌਰ ਮੋਗਾ
83603-76827