ਆਨ ਲਾਈਨ ਪ੍ਰੋਗਰਾਮ ਆਜ਼ਾਦੀ ਸੰਗਰਾਮ ਦੇ ਮੁਢਲੇ ਇਨਕਲਾਬੀਆਂ ਦੇ ਨਾਮ ਕੀਤਾ

ਨਕੋਦਰ (ਸਮਾਜ ਵੀਕਲੀ) (ਵਰਮਾ ) – ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਵੱਲੋਂ ਮੰਜਕੀ ਪੰਜਾਬੀ ਸੱਥ – ਭੰਗਾਲਾ, ਯੂਰਪੀ ਪੰਜਾਬੀ ਸੱਥ – ਵਾਲਸਾਲ (ਯੂ.ਕੇ.) ਅਤੇ ਸ਼ਮ੍ਹਾਦਾਨ ਅਦਾਰੇ ਦੇ ਸਹਿਯੋਗ ਨਾਲ ‘ਆਜ਼ਾਦੀ ਸੰਗਰਾਮ ਦੇ ਮੁੱਢਲੇ ਇਨਕਲਾਬੀ’ ਆਨ ਲਾਈਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ‘ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਭਾਈ ਸੰਤੋਖ ਸਿੰਘ’ ਹੋਰਾਂ ਦੀ ਲਾਸਾਨੀ ਜ਼ਿੰਦਗੀ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ।
ਲਫ਼ਜ਼ਾਂ ਦੀ ਦੁਨੀਆਂ ਸੰਸਥਾ ਦੇ ਸਿਰਜਕ ਪ੍ਰੋ. ਜਸਵੀਰ ਸਿੰਘ ਨੇ ਲਾਈਵ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ; ਇਨਕਲਾਬੀਆਂ ਨੂੰ ਸੱਜਦਾ ਕੀਤਾ ਅਤੇ ਪ੍ਰੋਗਰਾਮ ਦੇ ਮਾਹਰ ਵਕਤਿਆਂ ਦੀ ਜਾਣ-ਪਛਾਣ ਕਰਵਾਈ। ਇਸ ਉਪਰੰਤ ‘ਭਾਈ ਸੰਤੋਖ ਸਿੰਘ ਦੇ ਜੀਵਨ, ਰਚਨਾ ਅਤੇ ਸੰਘਰਸ਼’ ਸੰਬੰਧੀ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ.(ਪ੍ਰੋ.) ਗੋਪਾਲ ਸਿੰਘ ਬੁੱਟਰ ਹੋਰਾਂ ਬੜੀ ਪਾਕੀਜ਼ਗੀ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਕਿਰਤੀ ਮੈਗਜ਼ੀਨ ਤੇ ਕਿਰਤੀ ਲਹਿਰ ਲਈ ਕਾਰਜ ਕਰਦੇ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਭਾਈ ਸੰਤੋਖ ਸਿੰਘ ਨੂੰ ਕਿਰਤੀ ਰਸਾਲੇ ਦੀ ਸੰਪਾਦਨਾ ਕਰਨ ਕਰਕੇ ਸੰਤੋਖ ਸਿੰਘ ਕਿਰਤੀ ਆਦਿ ਅਜਿਹੇ ਅਨੇਕਾਂ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ।
ਲਾਈਵ ਪ੍ਰੋਗਰਾਮ ਵਿੱਚ ਬਾਬਾ ਜਵਾਲਾ ਸਿੰਘ ਠੱਠੀਆਂ ਹੋਰਾਂ ਬਾਰੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਇਤਿਹਾਸ ਵਿੰਗ ਦੇ ਆਗੂ  ਕਾਮਰੇਡ ਚਰੰਜੀ ਲਾਲ ਕੰਗਣੀਵਾਲ ਹੋਰਾਂ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਾਬਾ ਜੀ ਦਾ ਇਤਿਹਾਸਕ ਪਿਛੋਕੜ ਦੱਸਦਿਆਂ ; ਉਨ੍ਹਾਂ ਦੀ ਜ਼ਿੰਦਗੀ ਵਿੱਚ ਆਏ ਬਹੁਤੇ ਸੰਘਰਸ਼ਾਂ ‘ਤੇ ਵਿਚਾਰ ਸਾਂਝੇ ਕੀਤੇ ਗਏ। ਜਿਸ ਨਾਲ ਬਹੁਤ ਸਾਰੇ ਹੋਰਨਾਂ ਆਜ਼ਾਦੀ ਸੰਗਰਾਮ ਦੇ ਮੁੱਢਲੇ ਇਨਕਲਾਬੀਆਂ ਦਾ ਜ਼ਿਕਰ ਵੀ ਕੀਤਾ ਗਿਆ। ਜਿਸ ਵਿੱਚ ਬਾਬਾ ਵਿਸਾਖਾ ਸਿੰਘ ਦਾ ਨਾਮ ਵੀ ਫ਼ਖਰ ਨਾਲ ਲਿਆ ਗਿਆ। ਆਖ਼ਰ ਵਿੱਚ ਪ੍ਰੋ. ਜਸਵੀਰ ਸਿੰਘ ਵੱਲੋਂ ਇਸ ਪ੍ਰੋਗਰਾਮ ਨੂੰ ਇਤਿਹਾਸਕ ਦਸਤਾਵੇਜ਼ ਦੱਸਦਿਆਂ ਹੋਇਆਂ, ਦੋਹਾਂ ਵਿਦਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਐੱਲ.ਡੀ.ਡੀ. ਟੀ.ਵੀ. ਦੇ ਲਾਈਵ ਟੈਲੀਕਾਸਟ ਤੱਕ 560 ਦੇ ਕਰੀਬ ਦਰਸ਼ਕਾਂ ਵੱਲੋਂ ਪਹੁੰਚ ਕੀਤੀ ਗਈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleसरकार सभी स्वास्थ्य सेवा का राष्ट्रीयकरण करे, और बीमारी से मुनाफाखोरी बंद करे
Next articleਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਆਗੂਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਿਆ