ਵਿੱਦਿਆ ਸਮਾਜਕਕਰਣ ਦੀ ਇਕ ਪ੍ਰਕ੍ਰਿਆ ਹੈ। ਜਦੋਂ ਵੀ ਸਮਾਜ ਦਾ ਸੁਭਾਅ ਬਦਲਿਆ, ਸਿੱਖਿਆ ਦੇ ਸੁਭਾਅ ਵਿੱਚ ਵੀ ਤਬਦੀਲੀ ਦੀ ਗੱਲ ਕੀਤੀ ਗਈ । ਅੱਜ, ਕੋਰੋਨਾ ਸੰਕਟ ਦੇ ਯੁੱਗ ਵਿੱਚ, ਨੀਤੀ ਨਿਰਮਾਤਾਵਾਂ ਦੁਆਰਾ ਆੱਨਲਾਈਨ ਸਿੱਖਿਆ ਦੁਆਰਾ ਸਿੱਖਿਆ ਦੇ ਰੂਪ ਨੂੰ ਬਦਲਣ ਦੀ ਤਜਵੀਜ਼ ਦਿੱਤੀ ਜਾ ਰਹੀ ਹੈ। ਕੋਰੋਨਾ ਸੰਕਟ ਵਿੱਚ ਸਰੀਰਕ ਦੂਰੀ ਬਣਾਈ ਰੱਖਦਿਆਂ ਸਿੱਖਿਆ ਲਈ ਟੈਕਨੋਲੋਜੀ ਦੀ ਵਰਤੋਂ ਕਰਨਾ ਇੱਕ ਚੀਜ ਹੈ । ਵੈਸੇ ਵੀ, ਤਕਨਾਲੋਜੀ ਦੇ ਵਿਕਾਸ ਦੇ ਨਾਲ, ਇਸ ਦੀ ਵਰਤੋਂ ਸਿੱਖਿਆ ਵਿਚ ਵੀ ਕੀਤੀ ਗਈ ਹੈ। ਇਹ ਵੀ ਹੋਣਾ ਚਾਹੀਦਾ ਹੈ ।
ਕਲਾਸਰੂਮ ਦੀ ਸਿਖਲਾਈ ਨੂੰ ਮਜ਼ਬੂਤ ਅਤੇ ਦਿਲਚਸਪ ਬਣਾਉਣ ਲਈ ਬਲੈਕ ਬੋਰਡ ਤੋਂ ਸਮਾਰਟ ਬੋਰਡ ਤਕਨਾਲੋਜੀ ਦੀ ਵਰਤੋਂ ਕੀਤੀ ਗਈ। ਲਾਇਬ੍ਰੇਰੀ ਦਾ ਡਿਜੀਟਲੀਕਰਨ ਵੀ ਇਸੇ ਪ੍ਰਕਿਰਿਆ ਦਾ ਇਕ ਰੂਪ ਹੈ । ਪ੍ਰੋਫੈਸਰਾਂ ਦੇ ਲੈਕਚਰ ਰਿਕਾਰਡ ਕਰਨਾ ਅਤੇ ਉਨ੍ਹਾਂ ਨੂੰ ਆਨਲਾਈਨ ਉਪਲਬਧ ਕਰਵਾਉਣਾ ਵੀ ਤਕਨਾਲੋਜੀ ਦੀ ਵਰਤੋਂ ਹੈ। ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਦਿਆਂ ਸਮਾਜਿਕੀਕਰਨ ਦੀ ਪ੍ਰਕਿਰਿਆ ਨੂੰ ਸਿੱਖਿਆ ਦੁਆਰਾ ਵਧਾਇਆ ਗਿਆ ਸੀ।
ਦੇਸ਼ ਭਰ ਵਿਚ ਕੋਰੋਨਾ ਵਾਇਰਸ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਕਾਰਨ ਸਾਰੇ ਪਾਸਿਆਂ ਤੋਂ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਹੈ। ਤਾਲਾਬੰਦੀ ਕਾਰਨ ਸਿੱਖਿਆ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਭਾਰਤ ਵਿਚ ਲਗਭਗ 26 ਕਰੋੜ ਸਕੂਲ ਜਾਣ ਵਾਲੇ ਵਿਦਿਆਰਥੀ ਹਨ।ਜੋ ਸਪੱਸ਼ਟ ਹੈ ਕਿ ਸਕੂਲਾਂ ਦੇ ਨਵੇਂ ਵਿਦਿਅਕ ਸੈਸ਼ਨ ਆੱਨਲਾਈਨ ਕਲਾਸਾਂ ਰਾਹੀਂ ਸ਼ਹਿਰਾਂ ਵਿਚ ਸ਼ੁਰੂ ਹੋਏ ਹਨ, ਜਦਕਿ ਆਰਥਿਕ ਪੱਖੋਂ ਕਮਜ਼ੋਰ ਅਤੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਵਿਦਿਆਰਥੀ ਪਛੜ ਗਏ ਹਨ।ਇਸ ਲਈ ਸਿੱਖਿਆ ਨੂੰ ਜਾਰੀ ਰੱਖਣ ਲਈ, ਬਹੁਤੇ ਸਕੂਲ ਕਾਲਜਾਂ ਵਿਚ ਆਨਲਾਈਨ ਸਿੱਖਿਆ ਦਾ ਤਰੀਕਾ ਅਪਣਾਇਆ ਜਾ ਰਿਹਾ ਹੈ। ਪਰ ਕੀ ਸਾਰੇ ਵਿਦਿਆਰਥੀ ਆਨਲਾਈਨ ਅਧਿਐਨ ਦੁਆਰਾ ਲਾਭ ਲੈ ਰਹੇ ਹਨ, ਜਾਂ ਕਿੰਨੇ ਵਿਦਿਆਰਥੀ ਆਨਲਾਈਨ ਸਿੱਖਿਆ ਦਾ ਲਾਭ ਨਹੀਂ ਲੈ ਸਕਦੇ? ਡਿਜੀਟਲ ਮਾਧਿਅਮ ਕਲਾਸਾਂ ਹਰ ਰਾਜ ਵਿੱਚ ਚਰਚਾ ਦਾ ਵਿਸ਼ਾ ਹੁੰਦੀਆਂ ਹਨ।
ਕਰੋਨਾ ਨੇ ਅਚਾਨਕ ਇਸ ਤਰ੍ਹਾਂ ਕੀਤਾ ਫਿਰ ਸਰਕਾਰ ਨੂੰ ਇਹ ਆਨਲਾਈਨ ਪੜ੍ਹਾਈ ਵਾਲਾ ਫੈਸਲਾ ਲੈਣਾ ਪਿਆ ਤੇ ਸਾਰੇ ਭਾਰਤ ਦੇ ਸਕੂਲ ਕਾਲਜ ਤੇ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨਾ ਪਿਆ ।ਸਰਕਾਰ ਨੇ ਸੋਚਿਆ ਕਿ ਇਸ ਤਰ੍ਹਾਂ ਦਾ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ ਤਾਂ ਉਨ੍ਹਾਂ ਨੇ ਆਨਲਾਈਨ ਪੜ੍ਹਾਈ ਚਾਲੂ ਕਰਨ ਦਾ ਉਪਰਾਲਾ ਕੀਤਾ ਉਨ੍ਹਾਂ ਨੇ ਫੈਸਲਾ ਤਾਂ ਜ਼ਰੂਰ ਕਰਤਾ ਪਰ ਬਿਨਾਂ ਕੁਝ ਸੋਚੇ ਸਮਝੇ ਕੀਤਾ ਗਿਆ ਕਿਉਂਕਿ ਹਰੇਕ ਕੋਲ ਫੋਨ ਨਹੀਂ ਹੈ ਹਰ ਇੱਕ ਵਰਗ ਦੇ ਵਿਦਿਆਰਥੀ ਦੇ ਕੋਲ ਫੋਨ ਹੋਵੇ ਇਹ ਜ਼ਰੂਰੀ ਨਹੀਂ ।ਇਹ ਇਕ ਮਾਧਿਅਮ ਹੈ ਜਿਸ ਦੁਆਰਾ ਬੱਚਿਆਂ ਨੂੰ ਪੜ੍ਹਾਈ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ, ਪਰ ਕੁਝ ਚੁਣੌਤੀਆਂ ਵੀ ਹਨ। ਹਰ ਕਿਸੇ ਕੋਲ ਸਮਾਰਟਫੋਨ ਅਤੇ ਇੰਟਰਨੈਟ ਕਨੈਕਟੀਵਿਟੀ ਨਹੀਂ ਹੁੰਦੀ।ਸਭ ਤੋਂ ਪਹਿਲਾਂ, ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਤਾਂ ਇੱਕ ਸਰਵੇਖਣ ਦੇ ਅਨੁਸਾਰ, ਹਰ ਪੰਜ ਵਿੱਚੋਂ ਦੋ ਮਾਪਿਆਂ ਕੋਲ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਸਥਾਪਤ ਕਰਨ ਲਈ ਲੋੜੀਂਦੀਆਂ ਚੀਜ਼ਾਂ ਨਹੀਂ ਹਨ।
ਆਨਲਾਈਨ ਪੜ੍ਹਾਈ ਵਿਚ ਗਰੀਬ ਬੱਚਿਆਂ ਲਈ ਬਹੁਤ ਸਾਰੀਆਂ ਚੁਣੌਤੀਆਂ ਹਨ ਜਿਵੇਂ ਉਹਨਾਂ ਕੋਲ ਸਮਾਰਟਫੋਨ, ਕੰਪਿਊਟਰ,ਲੈਪਟਾਪ ਨਾ ਹੋਣ ਕਾਰਨ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਸੇ ਸਮੇਂ, ਵਿੱਤੀ ਤੌਰ ‘ਤੇ ਕਮਜ਼ੋਰ ਸਕੂਲੀ ਬੱਚਿਆਂ ਦੀ ਸਮੱਸਿਆ ਬਿਲਕੁਲ ਵੱਖਰੀ ਹੈ, ਲੈਪਟਾਪ, ਟੈਬਲੇਟ ਵਰਗੇ ਯੰਤਰਾਂ ਦੀ ਅਣਹੋਂਦ ਵਿਚ,ਨਾ ਉਨ੍ਹਾਂ ਕੋਲ ਇੰਟਰਨੈੱਟ ਦੀ ਕੋਈ ਸਹੂਲਤ ਹੈ ਅਤੇ ਉਹ ਨਹੀਂ ਜਾਣਦੇ ਕਿ ਇਨ੍ਹਾਂ ਯੰਤਰਾਂ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਵੇ। ਇਸ ਤਰ੍ਹਾਂ ਦੇ ਪਰਿਵਾਰ ਦੇ ਬੱਚੇ ਉਹ ਆਨਲਾਈਨ ਅਧਿਐਨ ਵਿਚ ਪਛੜਦੇ ਦਿਖਾਈ ਦੇ ਰਹੇ ਹਨ ਤੇ ਸਕੂਲੀ ਬੱਚਿਆਂ ਨੂੰ ਤਾਂ ਦੂਰਦਰਸ਼ਨ ਤੇ ਪੜ੍ਹਾਉਣਾ ਸ਼ੁਰੂ ਕੀਤਾ।ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸਿੱਖਿਆ ਨੂੰ ਸੁਰੱਖਿਅਤ ਰੱਖਣ ਲਈ ਈ-ਲਰਨਿੰਗ ਵਰਗਾ ਨਵਾਂ ਕਦਮ ਚੁੱਕਿਆ ।
ਜਿਵੇਂ ਕਿ ਕੁਝ ਡਿਜੀਟਲ ਐਪਸ ਹਨ -ਜਿਵੇਂ ਦੀਕਸ਼ਾ , ਸਵਾਯਮ ਆਦਿ । ਇਹ ਬਹੁਤ ਵਧੀਆ ਕੀਤਾ ਪਰ ਬਾਕੀ ਉੱਚੀਆਂ ਕਲਾਸਾਂ ਵਾਲੇ ਕਿੱਥੇ ਜਾਣਗੇ । ਇਹ ਬੱਚਿਆਂ ਤੇ ਜ਼ਬਰਦਸਤੀ ਠੋਸਿਆ ਜਾਂਦਾ ਹੈ ਜੇ ਬੱਚਾ ਕਿਸੇ ਹੋਰ ਕੰਮ ਵਿੱਚ ਰੁੱਝਿਆ ਹੁੰਦਾ ਤੇ ਜਾਂ ਕਿਸੇ ਕਾਰਨ ਕਰਕੇ ਤਾਂ ਮਾਂ ਬਾਪ ਨੂੰ ਉਸ ਦੇ ਬਾਰੇ ਗ਼ਲਤ ਬੋਲਿਆ ਜਾਂਦਾ ਬੱਚੇ ਬਾਰੇ ਇਸ ਤਰ੍ਹਾਂ ਦਾ ਸਿੱਧਾ ਮਤਲਬ ਹੈ ਕਿ ਇੱਕ ਤਰ੍ਹਾਂ ਦੀ ਅਧਿਆਪਕਾਂ ਦੀ ਘਰ ਬੈਠੇ ਆਨਲਾਈਨ ਤਾਨਾਸ਼ਾਹੀ ਚੱਲ ਰਹੀ ਹੈ । ਇਹ ਮਤਲਬ ਪੜ੍ਹਾਈ ਦਾ ਪ੍ਰਚਾਰ ਨਹੀਂ ਕਰਨਾ ਬਲਕਿ ਇਹ ਫਾਲਤੂ ਆਪਣੀ ਮਸ਼ਹੂਰੀ ਦਿਖਾ ਰਹੇ ਨੇ ਪਰ ਇਨ੍ਹਾਂ ਦੇ ਵਿੱਚ ਕੁਝ ਅਜਿਹੇ ਅਧਿਆਪਕ ਵੀ ਹਨ ਜਿਹੜੇ ਬਹੁਤ ਮਿਹਨਤ ਕਰ ਰਹੇ ਹਨ
ਪਰ ਕੁਝ ਬੱਚੇ ਵੀ ਅਜਿਹੇ ਨੇ ਜਿਹੜੇ ਪੜ੍ਹਨ ਦੇ ਬਹਾਨੇ ਮੋਬਾਈਲਾਂ ਵਿੱਚ ਗੇਮ ਖੇਡਦੇ ਹਨ ਤੇ ਮੋਬਾਈਲ ਦੀ ਦੁਰਵਰਤੋਂ ਕਰਦੇ ਹਨ । ਇਹ ਪੜ੍ਹਾਈ ਤਾਂ ਜ਼ਰੂਰ ਜਿੰਨੀ ਹੋਵੇਗੀ ਲੱਗਦਾ ਹੈ ਕਿ 50% ਤੱਕ ਪਹੁੰਚਣੀ ਤਾਂ ਹੈ ਨੀ ਕੀ ਜਿਹੜਾ ਇਹਦਾ ਕੋਈ ਫਾਇਦਾ ਹੋ ਜਾਵੇ ਤੇ ਫਾਇਦਾ ਇਹਦਾ ਕੋਈ ਜ਼ਿਆਦਾ ਹੋਣ ਵਾਲਾ ਨੀ ਪਰ ਇੰਨਾ ਹੀ ਹੈ ਕਿ ਵਿਦਿਆਰਥੀਆਂ ਤੇ ਧੱਕੇ ਨਾਲ ਠੋਸੀ ਹੋਈ ਇਹ ਨੀਤੀ ਹੈ ਇਹ ਹੋ ਸਕਦਾ ਹੈ ਕਿ ਕੁਝ 20-20 ਦੇ ਗਰੁੱਪ ਵਿੱਚ ਬੱਚਿਆਂ ਨੂੰ ਬੁਲਾ ਕੇ ਦੂਰੀ ਦਾ ਖਿਆਲ ਰੱਖਦੇ ਹੋਏ ਵੱਡੇ ਬੱਚਿਆਂ ਨੂੰ ਬੁਲਾ ਕੇ ਪੜ੍ਹਾਇਆ ਜਾ ਸਕਦਾ ਹੈ ਜਦ ਦਫਤਰ ਖੁੱਲ੍ਹ ਸਕਦੇ ਨੇ ਤੇ ਸਕੂਲ ਤਾਂ ਰਹਿਣ ਦੇਵੇ ਕਿਉਂਕਿ ਛੋਟੇ ਬੱਚੇ ਨਾ ਸਮਝ ਹੁੰਦੇ ਨੇ ਪਰ ਕਾਲਜ ਵਾਲੇ ਵਿਦਿਆਰਥੀ ਤਾਂ ਸਿਆਣੇ ਹੁੰਦੇ ਨੇ ਉਨ੍ਹਾਂ ਨੂੰ ਸਮਝ ਹੈ ਕਿ ਕਰੋਨਾ ਵਾਇਰਸ ਤੋਂ ਤੇ ਬਿਮਾਰੀਆਂ ਤੋਂ ਕਿਵੇਂ ਲੜਨਾ ਹੈ ਤੇ ਬੀਮਾਰੀ ਤੋਂ ਕਿਸ ਤਰ੍ਹਾਂ ਆਪਣਾ ਖਿਆਲ ਰੱਖਣਾ ਹੈ ਕਾਲਜਾਂ ਵਿੱਚ ਪੂਰੀ ਤਰ੍ਹਾਂ ਸਫ਼ਾਈ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਸੈਨੀਟਾਈਜੇਸ਼ਨ ਕਰਵਾਇਆ ਜਾਵੇ ਚਲੋ ਜ਼ਿਆਦਾ ਸਮੇਂ ਨਾ ਪੜ੍ਹਾਇਆ ਜਾਵੇ
ਪਰ ਮੋਟੀ – ਮੋਟੀ ਸਿਖਲਾਈ ਦੇ ਕੇ ਘਰੇ ਭੇਜਿਆ ਜਾ ਸਕਦਾ ਹੈ ਕਿਉਂਕਿ ਕਾਲਜਾਂ ਵਿੱਚ ਕਿੰਨੇ ਵਿਸ਼ੇ ਨੇ ਤੇ ਦਸਵੀਂ ਤੋਂ ਲੈ ਕੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵੀ ਬੁਲਾ ਕੇ ਥੋੜ੍ਹੇ ਥੋੜ੍ਹੇ ਬੱਚਿਆਂ ਦੇ ਗਰੁੱਪ ਵਿੱਚ ਪੜ੍ਹਾਇਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਕਲਾਸਾਂ ਬੋਰਡ ਦੀ ਹੁੰਦੀ ਹੈ ਤੇ ਆਨਲਾਈਨ ਪੜ੍ਹਾਈ ਵਿੱਚ ਚੰਗੀ ਤਰ੍ਹਾਂ ਸਮਝ ਆਵੇ ਇਹ ਲੱਗਦਾ ਨਹੀਂ ਜਦ ਹੁਣ ਬਾਜ਼ਾਰ ਖੋਲ੍ਹ ਦਿੱਤੇ ਗਏ ਨੇ ਤੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਨੇ ਬਲਕਿ ਇਨ੍ਹਾਂ ਧਾਰਮਿਕ ਸਥਾਨਾਂ ਖੋਲ੍ਹਣ ਦੀ ਲੋੜ ਨਹੀਂ ਸੀ ਫਿਰ ਪੜ੍ਹਾਈ ਕਿਉਂ ਨਹੀਂ ਹੋ ਸਕਦੀ ਜਦਕਿ ਇਸ ਵਿੱਚ ਬੱਚਿਆਂ ਨੂੰ ਡਬਲ ਟ੍ਰੇਨਿੰਗ ਮਿਲੇਗੀ ਕਿ ਬਿਮਾਰੀ ਤੋਂ ਕਿਵੇਂ ਬਚਣਾ ਹੈ ਤੇ ਉਹ ਆਪ ਬੈਠਣਗੇ ਉਨ੍ਹਾਂ ਨੂੰ ਸਿੱਖਣ ਦੀ ਲੋੜ ਨਹੀਂ ਹੈ ਆਨਲਾਈਨ ਪੜ੍ਹਾਈ ਇੱਕ ਤਰੀਕੇ ਨਾਲ ਰਸਮ ਨਿਭਾਉਣ ਦਾ ਕੰਮ ਕਰ ਰਿਹਾ ਹੈ ਇਹ ਸਿਰਫ ਸਕੂਲ , ਕਾਲਜਾਂ ਦੇ ਵੱਲੋਂ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਫੀਸ ਲੈਣ ਦਾ ਵਧੀਆ ਤਰੀਕਾ ਅਪਨਾਇਆ ਜਾ ਰਿਹਾ ਹੈ ।
ਆਨਲਾਈਨ ਸਿੱਖਿਆ ਕੁਝ ਹੱਦ ਤੱਕ ਠੀਕ ਵੀ ਹੈ ਪਰ ਇਸ ਦੇ ਕੁਝ ਜ਼ਿਆਦਾ ਫਾਇਦੇ ਨਹੀਂ ਹੈ ਬੱਚਿਆਂ ਨੂੰ ਇੰਨੇ ਲੰਬੇ ਸਮੇਂ ਲਈ ਸਿੱਖਿਆ ਤੋਂ ਦੂਰ ਰੱਖਣਾ ਚੰਗਾ ਨਹੀਂ ਹੈ । ਜਿਨ੍ਹਾਂ ਕੋਲ ਮੋਬਾਈਲ ਅਤੇ ਇੰਟਰਨੈਟ ਦੀ ਸਹੂਲਤ ਨਹੀਂ ਹੈ ਸਰਕਾਰ ਉਨ੍ਹਾਂ ਬੱਚਿਆਂ ਨੂੰ ਰੇਡੀਓ, ਟੀ.ਵੀ. ਚੀਜ਼ਾਂ ਨੂੰ ਰਾਹੀਂ ਪੜ੍ਹਾਉਣ ਤਾ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਨੇਹਾ ਜਮਾਲ,
ਮੁਹਾਲੀ