ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਣਕ ਝੋਨੇ ਦੀ ਰਵਾਇਤੀ ਖੇਤੀ ਨੂੰ ਛੱਡ ਕੇ ਸਹਾਇਕ ਧੰਦਿਆਂ ਨੂੰ ਅਪਨਾਉਣ ਸਬੰਧੀ ਅੱਜ ਪਿੰਡ ਹਬੀਬਵਾਲ ਬਲਾਕ ਨਡਾਲਾ ਜ਼ਿਲ੍ਹਾ ਕਪੂਰਥਲਾ ਵਿਖੇ ਟ੍ਰੇਨਿੰਗ ਕੈਂਪ ਲਗਾਇਆ ਗਿਆ ।ਡਾਇਰੈਕਟਰ ਐਗਰੀਕਲਚਰ ਪੰਜਾਬ ਰਾਜੇਸ਼ ਕੁਮਾਰ ਵਸ਼ਿਸ਼ਟ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਯੁਕਤ ਡਾਇਰੈਕਟਰ ਵਿਸਥਾਰ ਤੇ ਸਿਖਲਾਈ ਕਮ ਨੋਡਲ ਅਫ਼ਸਰ ਆਤਮਾ ਅਤੇ ਡਾਇਰੈਕਟਰ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਮਿਸਿਜ਼ ਸ਼ੈਲੇਂਦਰ ਕੌਰ ਦੀਆਂ ਹਦਾਇਤਾਂ ਦੀਆਂ ਪਾਲਣਾ ਕਰਦੇ ਹੋਏ ਕਿਸਾਨਾਂ ਨੂੰ ਕਣਕ ਝੋਨੇ ਦੀ ਰਵਾਇਤੀ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਸਬੰਧੀ ਅੱਜ ਪਿੰਡ ਹਬੀਬਵਾਲ ਬਲਾਕ ਨਡਾਲਾ ਜ਼ਿਲ੍ਹਾ ਕਪੂਰਥਲਾ ਵਿਖੇ ਟ੍ਰੇਨਿੰਗ ਕੈਂਪ ਲਗਾਇਆ ਗਿਆ ।ਇਸ ਕੈਂਪ ਵਿਚ ਕਿਸਾਨਾਂ ਨੂੰ ਫੁੱਲਾਂ, ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।
ਮੁੱਖ ਖੇਤੀਬਾੜੀ ਅਫ਼ਸਰ ਡਾ ਸੁਸ਼ੀਲ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਖੇਤੀਬਾੜੀ ਅਫਸਰ ਨਡਾਲਾ ਸ੍ਰੀ ਗੁਰਦੀਪ ਸਿੰਘ ਜੀ ਦੀ ਅਗਵਾਈ ਹੇਠ ਇਸ ਕੈਂਪ ਵਿਚ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਅਤੇ ਸ੍ਰੀ ਬਿਕਰਮਜੀਤ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਕੈਂਪ ਵਿੱਚ ਸ਼ਾਮਲ ਹੋਏ । ਬਾਗਬਾਨੀ ਵਿਭਾਗ ਤੋਂ ਮਿਸ ਮਨਪ੍ਰੀਤ ਕੌਰ ਬਾਗਬਾਨੀ ਵਿਕਾਸ ਅਫਸਰ ਨੇ ਇਸ ਕੈਂਪ ਵਿਚ ਸ਼ਿਰਕਤ ਕੀਤੀ । ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨਡਾਲਾ ਨੇ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ।ਇਸ ਮੌਕੇ ਬੋਲਦਿਆਂ ਬਾਗਬਾਨੀ ਵਿਕਾਸ ਅਫਸਰ ਮਿਸ ਮਨਪ੍ਰੀਤ ਕੌਰ ਨੇ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਨੈਸ਼ਨਲ ਹੌਰਟੀਕਲਚਰ ਮਿਸ਼ਨ ਅਤੇ ਹਨੀ ਬੀ ਮਿਸ਼ਨ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਦੱਸਿਆ ।ਇਸ ਮੌਕੇ ਖੇਤੀਬਾਡ਼ੀ ਉਪ ਨਿਰੀਖਕ ਬਿਕਰਮਜੀਤ ਸਿੰਘ,ਬੇਲਦਾਰ ਹਰਦਿਆਲ ਸਿੰਘ ਅਤੇ ਇਲਾਕੇ ਦੇ ਉੱਘੇ ਕਿਸਾਨ ਹਾਜ਼ਰ ਸਨ ।