ਆਕਸੀਜਨ ਐਕਸਪ੍ਰੈੱਸਾਂ ਨੇ ਦੇਸ਼ ਭਰ ’ਚ 3,400 ਟਨ ਆਕਸੀਜਨ ਪਹੁੰਚਾਈ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਰੇਲਵੇ ਨੇ ਦੱਸਿਆ ਕਿ ਰੇਲਵੇ ਵੱਲੋਂ 19 ਅਪਰੈਲ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰਾਜਾਂ ਵਿਚ 220 ਤੋਂ ਵੱਧ ਟੈਂਕਰਾਂ ’ਚ 3,400 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ ਹੈ ਅਤੇ ਹੁਣ ਤੱਕ 54 ਆਕਸੀਜਨ ਐਕਸਪ੍ਰੈੱਸ ਰੇਲਗੱਡੀਆਂ ਆਪਣਾ ਸਫ਼ਰ ਪੂਰਾ ਕਰ ਚੁੱਕੀਆਂ ਹਨ।

ਰੇਲਵੇ ਨੇ ਕਿਹਾ ਕਿ ਹੁਣ ਤੱਕ ਦਿੱਲੀ ਵਿਚ 1427 ਟਨ, ਮਹਾਰਾਸ਼ਟਰ ’ਚ 230 ਟਨ, ਉੱਤਰ ਪ੍ਰਦੇਸ਼ ’ਚ 968 ਟਨ, ਮੱਧ ਪ੍ਰਦੇਸ਼ ’ਚ 249 ਟਨ, ਹਰਿਆਣਾ ’ਚ 355 ਟਨ, ਤੇਲੰਗਾਨਾ ’ਚ 123 ਟਨ ਤੇ ਰਾਜਸਥਾਨ ’ਚ 40 ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ ਹੈ ਜਦਕਿ 26 ਟੈਂਕਰਾਂ ਵਿਚ 417 ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਚੱਲੀਆਂ ਰੇਲਗੱਡੀਆਂ ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਰਸਤੇ ਵਿਚ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵਿਚ 9 ਲੱਖ ਮਰੀਜ਼ਾਂ ਨੂੰ ਲੱਗੀ ਹੋਈ ਹੈ ਆਕਸੀਜਨ: ਵਰਧਨ
Next articleਡੀਆਰਡੀਓ ਵੱਲੋਂ ਤਿਆਰ ਕਰੋਨਾ ਰੋਕੂ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ