(ਸਮਾਜ ਵੀਕਲੀ)
ਸਾਡੇ ਜੀਵਨ ਵਿੱਚ ਅਉਣਾ ਜਾਣਾ ਬਣਿਆ ਰਹਿੰਦਾ ਹੈ। ਸੰਸਾਰ ਵਿੱਚ ਕਈ ਜੀਵ ਆਉਂਦੇ ਜਾਂਦੇ ਰਹਿੰਦੇ ਹਨ । ਇਸ ਤਰ੍ਹਾਂ ਸੰਸਾਰ ਚੱਲਦਾ ਰਹਿੰਦਾ ਹੈ। ਕੁਝ ਲੋਕ ਸਾਡੀ ਜ਼ਿੰਦਗੀ ਵਿੱਚ ਧੱਕੇ ਨਾਲ ਦਾਖਲ ਹੋ ਜਾਂਦੇ ਹਨ। ਸਾਡੇ ਮਨ ਨੂੰ ਸਹਿਜੇ ਚੰਗੇ ਲੱਗਣ ਲੱਗਦੇ ਹਨ। ਸਾਡਾ ਮਨ ਫਿਰ ਉਹਨਾਂ ਦੀ ਸੰਗਤ ਵਿੱਚ ਭਿੱਜਣਾ ਸ਼ੁਰੂ ਕਰ ਦਿੰਦਾ ਹੈ । ਸਾਡੇ ਨਾਲ ਰਹਿ ਕੇ ਸਾਡੇ ਬਾਰੇ ਹੀ ਸਾਜਿਸ਼ਾਂ ਕਰਨ ਲੱਗਦੇ ਹਨ। ਮੂੰਹ ਤੋਂ ਮਿੱਠੇ ਬਣਕੇ ਮਿਲਦੇ ਹਨ ਨਾਲ ਰਹਿੰਦੇ ਹਨ ।
ਲੋੜ ਤੋਂ ਵੱਧ ਮਿੱਠਾ ਵੀ ਬੰਦੇ ਨੂੰ ਬਿਮਾਰ ਕਰ ਦਿੰਦਾ ਹੈ । ਹਰ ਚੀਜ਼ ਲੋੜ ਅਨੁਸਾਰ ਚੰਗੀ ਲੱਗਦੀ ਹੈ । ਲੋੜ ਤੋਂ ਵੱਧ ਚੀਜ਼ ਵੀ ਨੁਕਸਾਨਦੇਹ ਹੁੰਦੀ ਹੈ। ਇਸ ਤਰ੍ਹਾਂ ਦੇ ਲੋਕ ਸਾਨੂੰ ਲੱਭਣੇ ਨਹੀਂ ਪੈਂਦੇ ਆਪਣੇ ਆਪ ਜ਼ਿੰਦਗੀ ਵਿੱਚ ਮੋਹ ਮਮਤਾ ਦੀਆਂ ਭਰੀਆਂ ਪੰਡਾ ਲੈ ਕੇ ਆਉਂਦੇ ਹਨ। ਦੋਸਤੀ ਸਾਜਿਸ਼ ਨਹੀਂ ਸਾਥ ਦਾ ਨਾਂ ਹੈ । ਦੋਸਤੀ ਕਿਸੇ ਵੀ ਇਨਸਾਨ ਨਾਲ ਹੋਵੇ! ਜਰੂਰੀ ਨਹੀਂ ਕਿ ਉਹ ਸਾਡਾ ਹਮਉਮਰ ਹੀ ਹੋਵੇ । ਦੋਸਤੀ ਕਿਸੇ ਨਾਲ ਵੀ ਕਰੋ ਪਰ ! ਉਸਤੇ ਪੂਰਨ ਵਿਸ਼ਵਾਸ਼ ਕਰੋ । ਕਦੇ ਵੀ ਕਿਸੇ ਦੋਸਤ ਨੂੰ ਸੁੱਟਣ ਦਾ ਯਤਨ ਨਾ ਕਰੋ ਬਲਕਿ ਉਸਨੂੰ ਹੱਥੀਂ ਛਾਵਾਂ ਕਰੋ । ਸਮੇਂ ਦੇ ਨਾਲ ਰਹਿ ਕੇ ਦੋਸਤੀ ਹੋਰ ਗੂੜੀ ਕਰਦੇ ਜਾਓ ।
ਮੇਰੀ ਦੁਆ ਹੈ ਕਿ ਕੋਈ ਵੀ ਤੁਹਾਡਾ ਦੋਸਤ ਹੈ ਉਹ ਹਮੇਸ਼ਾ ਤੁਹਾਡੇ ਸਾਥ ਵਿੱਚ ਜ਼ਿੰਦਾਬਾਦ ਹਾਜ਼ਰ ਰਹੇ । ਇਸ ਤਰ੍ਹਾਂ ਦੀ ਦੋਸਤੀ ਦਾ ਕਦੇ ਰੰਗ ਨਹੀਂ ਲਹਿੰਦਾ। ਸਗੋਂ ਚਮਕੀਲਾ ਹੁੰਦਾ ਹੈ । ਦੋਵਾਂ ਦੋਸਤਾਂ ਦੇ ਚਿਹਰੇ ਤੋਂ ਝਰਮਲ ਝਰਮਲ ਕਰਦਾ ਨੂਰ ਦਿਖਾਈ ਦਿੰਦਾ ਹੈ । ਆਓ ! ਸੱਚੀ ਦੋਸਤੀ ਕਰੀਏ ! ਸਾਥ ਸਿਰਜੀਏ ਨਾ ਕਿ ਸਾਜਿਸ਼ ! ਆਓ ਮੇਰੇ ਦੋਸਤ ਇਸ ਦੋਸਤੀ ਦੀ ਸੌਂਹ ਚੁੱਕੀਏ । ਸਫ਼ਰ ਨੂੰ ਸੋਹਣਾ ਕਰੀਏ ! ਨਵਾਂ ਕਦਮ ਵਧਾਈਏ ਅਤੇ ਸ਼ਾਂਤ ਰਹੀਏ , ਸਹਿਜ ਹੋਈਏ । ਜੇਕਰ ਤੁਸੀਂ ਵੀ ਕਿਸੇ ਅੰਦਰ ਮੋਹ ਦਾ ਦੀਵਾ ਬਾਲ ਕੇ ਰੱਖ ਦਿੰਦੇ ਹੋ ਤੇ ਤੁਸੀਂ ਮੇਰੇ ਸਾਥੀ ਹੋ !
ਸਿਮਬਰਨ ਕੌਰ ਸਾਬਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly