ਆਉ ਹਨੇਰੇ ਦੂਰ ਕਰੀਏ

ਗੁਰਪ੍ਰੀਤ ਸਿੰਘ
(ਸਮਾਜ ਵੀਕਲੀ)

ਗਿਆਨ ਦੇ ਚਾਨਣ ਦਾ ਨੂਰ ਕਰੀਏ
ਅਗਿਆਨਤਾ ਤੇ ਅਨਪੜਤਾ ਦੇ
ਪੱਥਰ ਨੂੰ ਚੱਕਨਾ  ਚੂਰ ਕਰੀਏ
ਸਹਿਤ, ਸਮਾਜ ਦੀ  ਸਿਰਜਣਾ ਨੂੰ
ਖਿੜੇ ਮੱਥੇ ਮੱਕਬੂਲ ਕਰੀਏ
ਹਵਾ,ਪਾਣੀ ਤੇ ਮਿੱਟੀ ਦੀ ਖ਼ੁਸ਼ਬੋ
ਬੇਵਜਾ ਨਾ ਫਜ਼ੂਲ ਕਰੀਏ
ਆਉ ਹਨੇਰੇ ਦੂਰ ਕਰੀਏ
***********************
ਨਸੇ,ਦਾਜ ਤੇ ਬੇਰੁਜਗਾਰੀ ਦੇ
ਜਮਾਂਦੂਰ ਨੂੰ ਨਾ ਮੰਨਜੂਰ ਕਰੀਏ
ਮੁਹੱਬਤ ਤੇ ਭਾਈਚਾਰਕ ਤੰਦ
ਨੂੰ ਦਿਲੋਂ ਮਜ਼ਬੂਤ ਕਰੀਏ
ਧਾਰਮਿਕ ਵਖਰੇਵੇਂ ਦੀ ਤੋੜੀਏ ਕੰਧ
ਇਨਸਾਨਿਅਤ ਨੂੰ ਭਰਭੂਰ ਕਰੀਏ
ਆਉ ਹਨੇਰੇ ਦੂਰ ਕਰੀਏ
************************
ਧੀ ਅਤੇ ਧਰੇਕਾਂ ਕੁਦਰਤੀ ਸਰਮਾਇਆ
ਸੱਚ ਇਸ ਪੱਖ ਦਾ ਰੁਬਰੂ ਕਰੀਏ
ਖਿਆਲਾਂ ਵਿਚ ਜੋੜੀਏ ਇਨਕਲਾਬ ਨੂੰ
ਵਿਚਾਰਾਂ ਦੀ ਗੁਫਤਗੂਹ  ਕਰੀਏ
“ਸਫਰੀ”  ਸਫ਼ਰ ਕਦੇ ਮੁਕਣਾ ਨਹੀਂ
 ਹਰ ਪੱਲ  ਜਿੱਤ ਦੀ ਜੁਸਤਜੂ ਕਰੀਏ
ਆਉ ਹਨੇਰੇ ਦੂਰ ਕਰੀਏ
ਗਿਆਨ ਦੇ ਚਾਨਣ ਦਾ ਨੂਰ ਕਰੀਏ ।
ਗੁਰਪ੍ਰੀਤ ਸਿੰਘ (ਬਠਿੰਡਾ)
ਪ੍ਰੀਤ ਸਫਰੀ 
7508147356
Previous articleਐਮ. ਐਸ. ਪੀ. ਬਨਾਮ ਐਮ. ਆਰ. ਪੀ.
Next articleਦੀਪਕ