ਆਈ ਖੁਸ਼ਖਬਰੀ ਸੁਣੋ ਜੀ ਬੱਚਿਓ !

ਪਰਮਿੰਦਰ ਭੁੱਲਰ
(ਸਮਾਜ ਵੀਕਲੀ)

 

ਬੱਚਿਓ ਪਿਆਰਿਓ ਖੁਸ਼ੀ ਚ ਨੱਚਿਓ…
ਪੰਜਵੀਂ ਤੋਂ ਬਾਰਵੀਂ ਜਮਾਤਾਂ ਸਾਰੀਆਂ,
ਖੁੱਲ੍ਹਗੇ ਸਕੂਲ ਖਿੱਚ ਲਓ ਤਿਆਰੀਆਂ।
ਕਾਪੀਆਂ-ਕਿਤਾਬਾਂ ਹੱਥ ਹੇਠ ਕਰ ਲਓ,
ਜ਼ਰੂਰੀ ਜੋ ਸਮਾਨ ਬਸਤੇ ਚ ਧਰ ਲਓ।
ਤੁਹਾਡੇ ਤੋਂ ਬਗੈਰ ਜੋ ਉਦਾਸ ਸੀ ਬੜਾ,
ਉਡੀਕਦਾ ਸਕੂਲ ਸੋਹਣਾ ਬਣ ਕੇ ਖੜ੍ਹਾ।
ਜੋ ਪੈ ਗਿਆ ਸੀ ਘਾਟਾ ਉਹ ਪੂਰਾ ਕਰਨਾ,
ਮਿਹਨਤ ਤੋਂ ਬੱਚਿਓ ਕਦੇ ਨਹੀਂ ਡਰਨਾ।
ਘਰ ਰਹਿਣ ਦਾ ਬਹਾਨਾ ਨਾ ਕੋਈ ਵੀ ਘੜ੍ਹਿਓ,
ਸਮੇਂ ਸਿਰ ਜੀ ਸਕੂਲ ਪੁੱਤ ਜਾ ਵੜ੍ਹਿਓ।
ਤੁਸੀਂ ਸਾਡਾ ਹੌਸਲਾ ਤੇ ਪਾਤਰ ਵਧਾਈ ਦੇ,
ਨਾਲ ਜੁੜੇ ਰਹੇ ਘਰ ਰਹਿ ਕੇ ਪੜ੍ਹਾਈ ਦੇ।
ਪ੍ਰਸ਼ਾਸਨ ਦੇ ਨਾਲ ਰੱਖ ਸਹਿਯੋਗ ਨੂੰ,
ਤੁਸੀਂ ਮਾਤ ਦਿੱਤੀ ਹੈ ਕਰੋਨਾ ਰੋਗ ਨੂੰ।
ਹਾਲੇ ਵੀ ਸਮੇਂ ਦੀ ਇਹ ਮੰਗ ਮੰਨਣੀ,
ਮਾਸਕ ਲਗਾਉਣ ਚ ਨਹੀਂ ਸੰਗ ਮੰਨਣੀ।
ਪਰਮਿੰਦਰ ਭੁੱਲਰ
9463067430
Previous articleਰੌਚਕ ਕਿੱਸਾ
Next articleਰੁਲ਼ਦੂ ਰਖਦੈ ਨਜ਼ਰ ਤਾਜੀਆਂ ਖ਼ਬਰਾਂ ‘ਤੇ