ਮੁੰਬਈ (ਸਮਾਜਵੀਕਲੀ) : ਮਹਾਰਾਸ਼ਟਰ ਵਿਚ ਕੋਵਿਡ ਦੇ ਵੱਧ ਰਹੇ ਕੇਸਾਂ ਤੇ ਮੌਤਾਂ ਉਤੇ ਚਿੰਤਾ ਜਤਾਉਂਦਿਆਂ ਬੰਬੇ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਆਈਸੀਐੱਸਈ ਪ੍ਰੀਖਿਆਵਾਂ ਬਾਰੇ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ। ਬੋਰਡ ਦੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਬਾਕੀ ਹਨ ਤੇ ਹਾਈ ਕੋਰਟ ਜੁਲਾਈ ਵਿਚ ਇਨ੍ਹਾਂ ਨੂੰ ਕਰਵਾਏ ਜਾਣ ਦੀ ਇਜਾਜ਼ਤ ਦੇਣ ਬਾਰੇ ਸਰਕਾਰ ਦਾ ਰੁਖ਼ ਜਾਣਨਾ ਚਾਹੁੰਦਾ ਹੈ।
ਅਦਾਲਤ ਨੇ ਕਿਹਾ ਕਿ ਸਰਕਾਰ ਪ੍ਰੀਖਿਆਵਾਂ ਬਾਰੇ ਹਨੇਰੇ ਵਿਚ ਨਹੀਂ ਰੱਖ ਸਕਦੀ ਤੇ ਸਪੱਸ਼ਟ ਕੀਤਾ ਜਾਣਾ ਜ਼ਰੂਰੀ ਹੈ। ਅਦਾਲਤ ਨੇ ਨਾਲ ਹੀ ਕਿਹਾ ਕਿ ਜੇ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਥੋੜ੍ਹੀ ਹੈ ਤਾਂ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ ਬੋਰਡ ਨੇ ਰਹਿੰਦੀਆਂ ਪ੍ਰੀਖਿਆਵਾਂ ਰਾਜ ਵਿਚ 2 ਤੋਂ 12 ਜੁਲਾਈ ਤੱਕ ਕਰਵਾਉਣ ਦਾ ਫ਼ੈਸਲਾ ਲਿਆ ਸੀ ਕਿਉਂਕਿ ਮਾਰਚ ਵਿਚ ਪ੍ਰੀਖਿਆ ਕੋਵਿਡ ਕਾਰਨ ਅੱਗੇ ਪਾ ਦਿੱਤੀ ਗਈ ਸੀ।