ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰੀਆਲ ਨਿਸ਼ੰਕ ਨੇ ਅੱਜ ਐਲਾਨ ਕੀਤਾ ਕਿ ਇੰਡੀਅਨ ਇੰਸਟੀਚਿਊਟਸ ਆਫ ਟੈਕਨਾਲੋਜੀ ਵਿੱਚ ਦਾਖਲੇ ਲਈ ਜੇਈਈ-ਐਡਵਾਂਸਡ ਪ੍ਰੀਖਿਆ 3 ਜੁਲਾਈ ਨੂੰ ਲਈ ਜਾਵੇਗੀ। ਨਿਸ਼ੰਕ ਨੇ ਕਿਹਾ, ‘ਜੇਈਈ-ਐਡਵਾਂਸਡ ਟੈਸਟ ਆਈਆਈਟੀ ਖੜ੍ਹਗਪੁਰ ਵੱਲੋਂ 3 ਜੁਲਾਈ ਨੂੰ ਲਿਆ ਜਾਵੇਗਾ। ਦਾਖ਼ਲੇ ਲਈ ਬਾਰ੍ਹਵੀਂ ਦੀ ਪ੍ਰੀਖਿਆ ਵਿੱਚੋਂ 75 ਅੰਕਾਂ ਦੀ ਲੋੜ ਤੋਂ ਛੋਟ ਰਹੇਗੀ, ਜਿਸ ਦਾ ਐਲਾਨ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਵਰ੍ਹੇ ਕੀਤਾ ਗਿਆ ਸੀ।’