(ਸਮਾਜ ਵੀਕਲੀ)
ਅੱਸੂ ਬਲੀਆ ਲੱਗਿਆ ਹੈ
ਲਗਾਤਾਰ ਹੋ ਰਹੀ ਬਰਸਾਤ ਨੇ
ਝੋਨੇ ਦੀ ਫਸਲ ਕੀਤੀ ਤਬਾਹ
ਲੋਕ ਰਹੇ ਕਰਾਹ
ਖੇਤ ਵਿੱਚ ਖਿਲਰੇ ਝੋਨੇ ਨੂੰ
ਤੱਕ ਨਿਕਲਦੀ ਹੂਕ
ਕਿਸਾਨ ਰਹੇ ਨੇ ਕੂਕ
ਲੀਡਰ ਚੱਕੀ ਫਿਰਨ ਬੰਦੂਕ
ਪੰਜਾਬ ਅੱਸੀਵੇਂ ਦਹਾਕੇ ਵੱਲ
ਧੱਕਣ ਲਈ ਤੇ ਹੱਕਣ ਲਈ
ਫੇਰ ਮੂਲਵਾਦ ਉਭਾਰਨ ਲਈ
ਨਵਾਂ ਰਾਜ ਉਸਾਰਨ ਲਈ
ਅੰਮ੍ਰਿਤ ਦੀ ਵਰਖਾ ਸ਼ੁਰੂ ਕਰ ਦਿੱਤੀ
ਹੁਣ ਫੇਰ ਘਰ ਘਰ ਯੋਧੇ ਜੰਮਣਗੇ
ਪੁਲਿਸ ਤੇ ਫੌਜ ਦੇ ਬੂਟ ਗੱਜਣਗੇ
ਬਚਾਓ ਵਿੱਚ ਬਚਾਓ ਹੈ
ਕੀ ਹੋ ਰਿਹਾ ਹੈ ?
ਕੌਣ ਕਠਪੁਤਲੀ ਨਚਾ ਰਿਹਾ ਹੈ ?
ਗਿਆਨ ਦਾ ਦੀਵਾ ਗੁਲ
ਬਾਕੀ ਸਭ ਕੁੱਝ ਫੁੱਲ
ਘੋੜ ਦੌੜ ਸ਼ੁਰੂ ਹੈ
ਅਗਿਆਨ ਕੀ ਆਧੀ ਆ ਰਹੀ ਹੈ
ਬਨੇਰੇ ਬੈਠੀ ਚਿੱੜੀ ਗਾ ਰਹੀ ਹੈ
ਇਥੋਂ ਉਡ ਜਾ ਭੋਲਿਆ ਪੰਛੀਆ
….ਮੰਗਤੀ ਫਿਲਮ ਦਾ ਗੀਤ
ਪਰ ਵਿਹੜੇ ਵਿੱਚ ਲੱਗਿਆ ਡੀਜੇ
ਚੀਕ ਰਿਹਾ ਹੈ
ਤੀਜਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
ਬੇਬੇ ਬਾਪੂ ਚੁਪ ਹਨ
ਚਾਚੇ ਤਾਏ ਹੱਸਦੇ ਹਨ
ਹੁਣ ਕੀਲਾ ਹੋਰ ਵਿਕੂਗਾ
ਦੇਖ ਲਈ ਵੱਡੇ ਬਾਈ
ਚੱਲ…ਆਪਾਂ ਪੱਠੇ ਲੈ ਆਈਏ
ਡੰਗਰਾਂ ਨੇ ਕਿਹੜਾ ਬੋਲ ਕੇ ਦੱਸਣਾ
ਮੀਂਹ ਨਹੀ ਰੁਕਦਾ
ਨਹਿਰ ਤੋਂ ਵੱਢ ਲਿਆਉਦੇ ਆ
ਚਾਰ ਭਰੀਆਂ
ਮੌਸਮ ਬੇਈਮਾਨ ਹੋਇਆ ਪਿਆ ਹੈ
ਕੀ ਬਣੂੰਗਾ ਤੇਰਾ …
ਗਰੀਬਾਂ ਦੀ ਕੁੱਲੀ ਚੋਅ ਰਹੀ ਹੈ
ਕਿਸੇ ਦੀ ਕੰਧ ਡਿੱਗ ਗਈ
ਕਿਸੇ ਦਾ ਕੋਠਾ ..
ਅੱਸੂ ਹੁਣ ਦੱਸੂ ਕਿ
ਕੁਦਰਤ ਨਾਲ ਮੱਥਾ ਕਿਵੇਂ ਲੱਗਦਾ ਹੈ
ਇਲਤੀ ਬਾਬਾ
94643 70823
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly